ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਬਰਲਿਨ ’ਚ 4 ਦੇਸ਼ਾਂ ਦੇ ਟੂਰਨਾਮੈਂਟ ਲਈ ਰਵਾਨਾ
Thursday, Jun 19, 2025 - 01:09 PM (IST)

ਨਵੀਂ ਦਿੱਲੀ– ਭਾਰਤ ਦੀ ਜੂਨੀਅਰ ਪੁਰਸ਼ ਹਾਕੀ ਟੀਮ 21 ਤੋਂ 25 ਜੂਨ ਤੱਕ ਹੋਣ ਵਾਲੇ ਚਾਰ ਦੇਸ਼ਾਂ ਦੇ ਟੂਰਨਾਮੈਂਟ ਵਿਚ ਹਿੱਸਾ ਲੈਣ ਲਈ ਬੁੱਧਵਾਰ ਨੂੰ ਬਰਲਿਨ ਲਈ ਰਵਾਨਾ ਹੋ ਗਈ। ਇਹ ਪ੍ਰਤੀਯੋਗਿਤਾ ਇਸ ਸਾਲ ਦੇ ਅੰਤ ਵਿਚ ਹੋਣ ਵਾਲੇ ਵਿਸ਼ਵ ਕੱਪ ਦੀਆਂ ਤਿਆਰੀਆਂ ਦਾ ਹਿੱਸਾ ਹੈ।
ਕਪਤਾਨ ਅਰਾਈਜੀਤ ਸਿੰਘ ਹੁੰਦਲ ਦੀ ਅਗਵਾਈ ਵਿਚ ਭਾਰਤੀ ਟੀਮ ਅੱਜ ਸਵੇਰੇ ਬੈਂਗਲੁਰੂ ਤੋਂ ਰਵਾਨਾ ਹੋਈ। ਆਮਿਰ ਅਲੀ ਟੀਮ ਦਾ ਉਪ ਕਪਤਾਨ ਹੈ। ਟੀਮ 21 ਜੂਨ ਨੂੰ ਮੇਜ਼ਬਾਨ ਜਰਮਨੀ ਵਿਰੁੱਧ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ।