ਜਰਮਨੀ ''ਚ ਟ੍ਰੇਨਿੰਗ ਕਰਨਗੇ ਭਾਰਤੀ ਜੂਨੀਅਰ ਸਾਈਕਲਿਸਟ
Wednesday, May 22, 2019 - 11:56 PM (IST)

ਨਵੀਂ ਦਿੱਲੀ- ਭਾਰਤੀ ਜੂਨੀਅਰ ਸਾਈਕਲਿਸਟ ਅਗਸਤ ਵਿਚ ਜਰਮਨੀ ਦੇ ਫ੍ਰੈਂਕਫਰਟ ਵਿਚ ਹੋਣ ਵਾਲੀ ਜੂਨੀਅਰ ਟ੍ਰੈਕ ਵਿਸ਼ਵ ਸਾਈਕਲਿੰਗ ਚੈਂਪੀਅਨਸ਼ਿਪ ਦੀਆਂ ਤਿਆਰੀਆਂ ਲਈ ਜਰਮਨੀ ਵਿਚ 3 ਮਹੀਨੇ ਦੀ ਟ੍ਰੇਨਿੰਗ ਕਰਨਗੇ। ਭਾਰਤੀ ਸਾਈਕਲਿੰਗ ਮਹਾਸੰਘ ਦੇ ਜਨਰਲ ਸਕੱਤਰ ਓਂਕਾਰ ਸਿੰਘ ਨੇ ਜੂਨੀਅਰ ਸਾਈਕਲਿਸਟਾਂ ਲਈ ਇਕ ਸਨਮਾਨ ਅਤੇ ਵਿਦਾਇਗੀ ਸਮਾਰੋਹ ਵਿਚ ਉਕਤ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 7 ਮੈਂਬਰੀ ਜੂਨੀਅਰ ਟੀਮ ਅਤੇ 2 ਕੋਚ ਤਿੰਨ ਮਹੀਨੇ ਦੇ ਟ੍ਰੇਨਿੰਗ ਅਤੇ ਪ੍ਰਤੀਯੋਗਿਤਾ ਪ੍ਰੋਗਰਾਮ ਲਈ ਜਰਮਨੀ ਜਾਣਗੇ।