ਏਸ਼ੀਆਈ ਜੂਨੀਅਰ ਬੈਡਮਿੰਟਨ ਦੇ ਪਹਿਲੇ ਦਿਨ ਭਾਰਤੀ ਲੜਕੀਆਂ ਦਾ ਸ਼ਾਨਦਾਰ ਪ੍ਰਦਰਸ਼ਨ

Wednesday, Jul 18, 2018 - 10:19 PM (IST)

ਏਸ਼ੀਆਈ ਜੂਨੀਅਰ ਬੈਡਮਿੰਟਨ ਦੇ ਪਹਿਲੇ ਦਿਨ ਭਾਰਤੀ ਲੜਕੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਨਵੀਂ ਦਿੱਲੀ : ਜਕਾਰਤਾ 'ਚ ਚਲ ਰਹੀ ਬੈਡਮਿੰਟਨ ਏਸ਼ੀਆ ਜੂਨੀਅਰ ਚੈਂਪੀਅਨਸ਼ਿਪ ਦੇ ਵਿਅਕਤੀਗਤ ਵਰਗ 'ਚ ਭਾਰਤੀ ਲੜਕੀਆਂ ਨੇ ਪਹਿਲੇ ਦਿਨ ਬਿਹਤਰੀਨ ਪ੍ਰਦਰਸ਼ਨ ਕੀਤਾ। ਭਾਰਤ ਦੀ ਦੀਪਤੀ ਕੁੱਟੀ, ਮੇਘਾ ਸ਼ਸ਼ਿਧਰਨ ਅਤੇ ਕਵਿਪ੍ਰਿਯਾ ਸੇਲਵਮ ਅਗਲੇ ਦੌਰ 'ਚ ਪਹੁੰਚ ਗਈ। ਭਾਰਤ ਦੇ ਸੱਤਵੇਂ ਸਥਾਨ ਦੀ ਖਿਡਾਰਨ ਦੀਪਤੀ ਨੇ ਕਜਾਖਸਤਾਨ ਦੀ ਏਸ਼ਾ ਜੂਝਮਾਬੇਕ ਨੂੰ 21-18, 21-13 ਨਾਲ ਮਾਤ ਦਿੱਤੀ।

ਮੇਘਾ ਨੇ ਕਜਾਖਸਤਾਨ ਦੀ ਇਆ ਜੀ ਨੂੰ 21-9, 21-10 ਨਾਲ ਹਰਾਇਆ। ਉਥੇ ਹੀ ਕਵੀਪ੍ਰਿਯਾ ਨੇ ਮਯਾਮਾ ਦੀ ਸੇਂਗ ਜਾਰ ਨਾਨ ਨੂੰ 21-05, 21-08 ਨਾਲ ਮਾਤ ਦਿੱਤੀ। ਮਨਜੀਤ ਸਿੰਘ ਅਤੇ ਡਿੰਕੂ ਸਿੰਘ ਦੇ ਪੁਰਸ਼ ਡਬਲ 'ਚ ਇੰਡੋਨੇਸ਼ੀਆ ਦੇ ਮੁਹੰਮਦ ਸੀ ਚਾਨਿਯਾਗੋ ਅਤੇ ਹੇਲਮੀ ਅਬੁ ਹਨੀਫਾ ਨੂੰ 22-20, 23-21 ਨਾਲ ਹਰਾ ਕੇ ਅਗਲੇ ਦੌਰ 'ਚ ਪਹੁੰਚ ਗਏ। ਪੁਰਸ਼ ਸਿੰਗਲ 'ਚ ਕਿਰਣ ਜਾਰਜ ਨੇ ਮਲੇਸ਼ੀਆ ਦੇ ਚੋਂਗ ਕਿੰਗ ਲਿੰਗ ਨੂੰ 24-22, 21-16 ਨਾਲ ਹਰਾਇਆ।


Related News