ਭਾਰਤੀ ਹਾਕੀ ਟੀਮਾਂ ਯੂਥ ਓਲੰਪਿਕ ਦੇ ਕੁਆਰਟਰ ਫਾਈਨਲ ''ਚ
Friday, Oct 12, 2018 - 07:10 PM (IST)

ਬਿਊਨਸ ਆਇਰਸ— ਭਾਰਤੀ ਅੰਡਰ-18 ਪੁਰਸ਼ ਤੇ ਮਹਿਲਾ ਹਾਕੀ ਟੀਮਾਂ ਨੇ ਜ਼ਬਰਦਸਤ ਪ੍ਰਦਰਸ਼ਨ ਦੀ ਬਦੌਲਤ ਯੂਥ ਓਲੰਪਿਕ ਖੇਡਾਂ ਦੀ ਫਾਈਵ-ਏ ਸਾਈਡ ਹਾਕੀ ਪ੍ਰਤੀਯੋਗਿਤਾ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ ਹੈ।
ਮਹਿਲਾ ਟੀਮ ਨੇ ਆਪਣੇ ਪੰਜਵੇਂ ਤੇ ਆਖਰੀ ਪੂਲ ਏ ਮੈਚ ਵਿਚ ਦੱਖਣੀ ਅਫਰੀਕਾ ਨੂੰ 5-2 ਨਾਲ ਹਰਾਇਆ ਜਦਕਿ ਪੁਰਸ਼ ਟੀਮ ਨੇ ਆਪਣੇ ਪੂਲ-ਬੀ ਮੈਚ ਵਿਚ ਕੈਨੇਡਾ ਨੂੰ 5-2 ਨਾਲ ਹਰਾਇਆ। ਪੁਰਸ਼ ਟੀਮ ਦੀ ਜਿੱਤ ਵਿਚ ਸੰਜੇ ਨੇ ਚੌਥੇ ਤੇ 17ਵੇਂ, ਸ਼ਿਵਮ ਆਨੰਦ ਨੇ 7ਵੇਂ, ਸੁਦੀਪ ਚਿਰਮਾਕੋ ਨੇ 10ਵੇਂ ਤੇ ਰਾਹੁਲ ਕੁਮਾਰ ਰਾਜਭਰ ਨੇ 17ਵੇਂ ਮਿੰਟ ਵਿਚ ਗੋਲ ਕੀਤੇ। ਕੈਨੇਡਾ ਵਲੋਂ ਰੋਵਨ ਚਾਈਲਡਸ ਨੇ 15ਵੇਂ ਤੇ 16ਵੇਂ ਮਿੰਟ ਵਿਚ ਗੋਲ ਕੀਤੇ। ਭਾਰਤੀ ਟੀਮ 12 ਅੰਕਾਂ ਨਾਲ ਪੂਲ-ਬੀ ਵਿਚ ਆਸਟਰੇਲੀਆ ਤੋਂ ਬਾਅਦ ਦੂਜੇ ਸਥਾਨ 'ਤੇ ਰਹੀ।
ਜੂਨੀਅਰ ਮਹਿਲਾ ਹਾਕੀ ਟੀਮ ਇਸ ਤਰ੍ਹਾਂ ਹਾਕੀ 5 ਏ ਸਾਈਡ ਪ੍ਰਤੀਯੋਗਿਤਾ ਵਿਚ ਆਪਣੇ ਪੂਲ-ਏ ਵਿਚ 12 ਅੰਕ ਲੈ ਕੇ ਦੂਜੇ ਸਥਾਨ 'ਤੇ ਰਹੀ ਜਦਕਿ ਅਰਜਨਟੀਨਾ ਚੋਟੀ 'ਤੇ ਰਿਹਾ। ਭਾਰਤੀ ਟੀਮ ਲਈ ਮੁਤਾਜ ਖਾਨ ਨੇ ਦੂਜੇ ਤੇ 17ਵੇਂ ਮਿੰਟ, ਰੀਤ ਨੇ 10ਵੇਂ, ਲਾਲਰੇਮਸਿਆਮੀ ਨੇ 12ਵੇਂ ਤੇ ਇਸ਼ਕਾ ਚੌਧਰੀ ਨੇ 13ਵੇਂ ਮਿੰਟ ਵਿਚ ਗੋਲ ਕੀਤੇ।