ਡੈਬਿਊ ਕਰਨਗੇ ਰਵੀਚੰਦਰ, ਅਰਜਨਟੀਨਾ ਵਿਰੁੱਧ ਮੁਕਾਬਲੇ ਲਈ ਭਾਰਤੀ ਹਾਕੀ ਟੀਮ ਗੁਰਜੰਤ ਦੀ ਵਾਪਸੀ

03/16/2022 8:29:58 PM

ਨਵੀਂ ਦਿੱਲੀ- ਮਿਡਫੀਲਡਰ ਮੋਇਰੇਂਗਥੇਮ ਰਵੀਚੰਦਰ ਸਿੰਘ ਨੂੰ ਅਰਜਨਟੀਨਾ ਖਿਲਾਫ ਐੱਫ. ਆਈ. ਐੱਚ. ਪ੍ਰੋ ਲੀਗ ਦੇ 2 ਪੜਾਅ ਦੇ ਮੁਕਾਬਲੇ ਲਈ 22 ਮੈਂਬਰੀ ਭਾਰਤੀ ਪੁਰਸ਼ ਹਾਕੀ ਟੀਮ ਵਿਚ ਜਗ੍ਹਾ ਮਿਲੀ ਹੈ, ਜਿਸ ਨਾਲ ਉਨ੍ਹਾਂ ਦੇ ਸੀਨੀਅਰ ਟੀਮ ਲਈ ਡੈਬਿਊ ਕਰਨ ਦੀ ਉਮੀਦ ਹੈ।

ਇਹ ਖ਼ਬਰ ਪੜ੍ਹੋ- PAK v AUS :  ਬਾਬਰ ਤੇ ਰਿਜ਼ਵਾਨ ਦੇ ਸੈਂਕੜਿਆਂ ਨਾਲ ਪਾਕਿ ਨੇ ਦੂਜਾ ਟੈਸਟ ਕੀਤਾ ਡਰਾਅ
ਸੱਟ ਤੋਂ ਬਾਅਦ ਸਟ੍ਰਾਇਕਰ ਗੁਰਜੰਤ ਸਿੰਘ ਦੀ ਟੀਮ ਵਿਚ ਵਾਪਸੀ ਹੋ ਰਹੀ ਹੈ। ਦੁਨੀਆ ਦੀ 6ਵੇਂ ਨੰਬਰ ਦੀ ਟੀਮ ਖਿਲਾਫ ਇਹ ਮੈਚ ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ 'ਚ 19 ਤੇ 20 ਮਾਰਚ ਨੂੰ ਖੇਡੇ ਜਾਣਗੇ। ਏ. ਆਈ. ਐੱਚ. ਜੂਨੀਅਰ ਵਿਸ਼ਵ ਕੱਪ ਵਿਚ ਭਾਰਤੀ ਜੂਨੀਅਰ ਪੁਰਸ਼ ਟੀਮ ਦਾ ਹਿੱਸਾ ਰਹੇ ਰਵੀਚੰਦਰ ਬੁੱਧਵਾਰ ਨੂੰ ਹਾਕੀ ਇੰਡੀਆ ਵੱਲੋਂ ਐਲਾਨੀ ਟੀਮ ਵਿਚ ਇਕਮਾਤਰ ਨਵਾਂ ਚਿਹਰਾ ਹੈ। ਮੁੱਖ ਟੀਮ ਵਿਚ ਕੁਝ ਬਦਲਾਅ ਕੀਤੇ ਗਏ ਹਨ। ਸੂਰਜ ਕਰਕੇਰਾ ਦੀ ਜਗ੍ਹਾ ਗੋਲਕੀਪਰ ਕ੍ਰਿਸ਼ਣ ਬਹਾਦੁਰ ਪਾਠਕ ਨੇ ਲਈ ਹੈ, ਜਦੋਂਕਿ ਅਮਿਤ ਰੋਹਿਦਾਸ ਅਤੇ ਜੁਗਰਾਜ ਸਿੰਘ ਨੂੰ ਫੀਲਡਿੰਗ ਕਤਾਰ ਵਿਚ ਮਨਦੀਪ ਮੋਰ ਅਤੇ ਦਿਪਸਾਨ ਟਿਰਕੀ ਦੀ ਜਗ੍ਹਾ ਸ਼ਾਮਿਲ ਕੀਤਾ ਗਿਆ ਹੈ। ਮਿਡਫੀਲਡ 'ਚ ਜਸਕਰਨ ਸਿੰਘ ਤੇ ਆਕਾਸ਼ਦੀਪ ਸਿੰਘ ਦੀ ਜਗ੍ਹਾ ਸੁਮਿਤ ਅਤੇ ਰਵੀਚੰਦਰ ਨੇ ਲਈ ਹੈ।

PunjabKesari
ਅਗਾਊਂ ਕਤਾਰ 'ਚ ਗੁਰਜੰਤ ਤੇ ਦਿਲਪ੍ਰੀਤ ਦੀ ਵਾਪਸੀ ਹੋਈ ਹੈ। ਟੋਕੀਓ ਓਲੰਪਿਕ ਵਿਚ ਕਾਂਸੀ ਤਮਗਾ ਜਿੱਤਣ ਵਾਲੀ ਭਾਰਤੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਇਕ ਵਾਰ ਫਿਰ ਟੀਮ ਦੀ ਅਗਵਾਈ ਕਰਦੇ ਨਜ਼ਰ ਆਉਣਗੇ। ਸਟਾਰ ਡਰੈਗ ਫਲਿਕਰ ਹਰਮਨਪ੍ਰੀਤ ਸਿੰਘ ਟੀਮ ਦੇ ਉਪ ਕਪਤਾਨ ਹੋਣਗੇ। ਚੋਣਕਰਤਾਵਾਂ ਨੇ 10 ਸਟੈਂਡਬਾਈ ਖਿਡਾਰੀਆਂ ਦੀ ਵੀ ਚੋਣ ਕੀਤੀ ਹੈ, ਜਿਸ ’ਚ ਸੂਰਜ ਕਰਕੇਰਾ, ਮਨਦੀਪ ਮੋਰ, ਦਿਪਸਾਨ ਟਿਰਕੀ, ਨੀਲਮ ਸੰਜੀਪ ਜੇਸ, ਸੰਜੈ, ਜਸਕਰਨ ਸਿੰਘ, ਆਕਾਸ਼ਦੀਪ ਸਿੰਘ, ਆਸ਼ੀਸ਼ ਕੁਮਾਰ ਟੋਪਰੋ, ਗੁਰਸਾਹਿਬਜੀਤ ਸਿੰਘ ਅਤੇ ਮੋਹੰਮਦ ਰਹੀਲ ਸ਼ਾਮਿਲ ਹਨ।

PunjabKesari
ਐੱਫ. ਆਈ. ਐੱਚ. ਹਾਕੀ ਪ੍ਰੋ ਲੀਗ ਦੇ ਮੌਜੂਦਾ ਸੈਸ਼ਨ 'ਚ ਭਾਰਤੀ ਪੁਰਸ਼ ਟੀਮ ਨੇ ਹੁਣ ਤੱਕ 6 ਮੈਚ ਖੇਡੇ ਹਨ ਅਤੇ ਟੀਮ 12 ਅੰਕ ਦੇ ਨਾਲ ਦੂਜੇ ਸਥਾਨ 'ਤੇ ਚੱਲ ਰਹੀ ਹੈ। ਨੀਦਰਲੈਂਡ 16 ਅੰਕ ਦੇ ਨਾਲ ਟਾਪ 'ਤੇ ਹੈ। ਭਾਰਤ ਨੇ ਆਪਣੇ ਦੇਸ਼ ਵਿਚ ਦੱਖਣੀ ਅਫਰੀਕਾ ਨੂੰ ਦੋਵਾਂ ਮੈਚ ਵਿਚ 10-2 ਦੇ ਸਮਾਨ ਅੰਤਰ ਨਾਲ ਹਰਾਇਆ, ਜਦੋਂਕਿ ਫਰਾਂਸ (5-0, 2-5) ਖਿਲਾਫ ਟੀਮ ਨੇ ਇਕ ਮੈਚ ਜਿੱਤਿਆ ਅਤੇ ਇਕ ਗਵਾਇਆ। ਪਿਛਲੇ ਮਹੀਨੇ ਸਪੇਨ (5-4, 3-5) ਖਿਲਾਫ ਵੀ ਭਾਰਤ ਨੇ ਇਕ ਮੈਚ ਜਿੱਤਿਆ ਤੇ ਇਕ ਗਵਾਇਆ ਸੀ।
ਭਾਰਤੀ ਟੀਮ ਇਸ ਤਰ੍ਹਾਂ ਹੈ :-
ਗੋਲਕੀਪਰ : ਪੀ. ਆਰ. ਸ਼੍ਰੀਜੇਸ਼, ਕ੍ਰਿਸ਼ਣ ਬਹਾਦੁਰ ਪਾਠਕ।
ਡਿਫੈਂਡਰ : ਹਰਮਨਪ੍ਰੀਤ ਸਿੰਘ, ਜੁਗਰਾਜ ਸਿੰਘ, ਸੁਰੇਂਦਰ ਕੁਮਾਰ, ਵਰੁਣ ਕੁਮਾਰ, ਜਰਮਨਪ੍ਰੀਤ ਸਿੰਘ, ਅਮਿਤ ਰੋਹਿਦਾਸ।
ਮਿਡਫੀਲਡਰ : ਮਨਪ੍ਰੀਤ ਸਿੰਘ, ਵਿਵੇਕ ਸਾਗਰ ਪ੍ਰਸਾਦ, ਹਾਰਦਿਕ ਸਿੰਘ, ਸੁਮਿਤ, ਸ਼ਮਸ਼ੇਰ ਸਿੰਘ, ਨੀਲਕਾਂਤ ਸ਼ਰਮਾ, ਮੋਇਰੇਂਗਥੇਮ ਰਵੀਚੰਦਰ ਸਿੰਘ।
ਫਾਰਵਰਡ : ਗੁਰਜੰਤ ਸਿੰਘ, ਮਨਦੀਪ ਸਿੰਘ, ਲਲਿਤ ਕੁਮਾਰ ਉਪਾਧਿਆਏ, ਸ਼ਿਲਾਨੰਦ ਲਾਕੜਾ, ਸੁਖਜੀਤ ਸਿੰਘ, ਅਭਿਸ਼ੇਕ, ਦਿਲਪ੍ਰੀਤ ਸਿੰਘ।
ਸਟੈਂਡਬਾਈ : ਸੂਰਜ ਕਰਕੇਰਾ, ਮਨਦੀਪ ਮੋਰ, ਦਿਪਸਾਨ ਟਿਰਕੀ, ਨੀਲਮ ਸੰਜੀਪ ਜੇਸ ਸੰਜੈ, ਜਸਕਰਨ ਸਿੰਘ, ਆਕਾਸ਼ਦੀਪ ਸਿੰਘ, ਆਸ਼ੀਸ਼ ਕੁਮਾਰ ਟੋਪਰੋ, ਗੁਰਸਾਹਿਬਜੀਤ ਸਿੰਘ ਅਤੇ ਮੋਹੰਮਦ ਰਹੀਲ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News