ਭਾਰਤੀ ਹਾਕੀ ਟੀਮ ਨੂੰ ਮਿਲਿਆ ਨਵਾਂ ਹੈੱਡ ਕੋਚ

09/08/2017 4:46:15 PM

ਨਵੀਂ ਦਿੱਲੀ— ਭਾਰਤ ਦੀ ਪੁਰਸ਼ ਹਾਕੀ ਟੀਮ ਨੂੰ ਉਨ੍ਹਾਂ ਦਾ ਨਵਾਂ ਹੈੱਡ ਕੋਚ ਮਿਲ ਗਿਆ ਹੈ। ਦਰਅਸਲ ਭਾਰਤ ਦੀ ਸੀਨੀਅਰ ਮਹਿਲਾ ਹਾਕੀ ਟੀਮ ਦੇ ਮੌਜੂਦਾ ਹੈੱਡ ਕੋਚ ਵਾਲਥੇਰੁਸ ਮਰੀਜਿਨੇ ਨੂੰ ਪੁਰਸ਼ ਹਾਕੀ ਟੀਮ ਦੇ ਹੈੱਡ ਕੋਚ ਦੀ ਕਮਾਨ ਦਿੱਤੀ ਗਈ ਹੈ। ਖੇਡ ਮੰਤਰੀ ਰਾਜ ਵਰਧਨ ਰਾਠੌਰ ਨੇ ਟਵੀਟ ਕਰਕੇ ਇਸਦੀ ਜਾਣਕਾਰੀ ਦਿੱਤੀ ਹੈ। ਰਾਠੌਰ ਨੇ ਦੱਸਿਆ ਕਿ ਮਹਿਲਾ ਹਾਕੀ ਟੀਮ ਦੇ ਹੈੱਡ ਕੋਚ ਵਾਲਥੇਰੁਸ ਮਰੀਜਿਨੇ ਹੁਣ ਪੁਰਸ਼ ਹਾਕੀ ਟੀਮ ਦੇ ਹੈੱਡ ਕੋਚ ਦੀ ਕਮਾਨ ਸੰਭਾਲਣਗੇ। ਇਸਦੇ ਇਲਾਵਾ ਦਰੋਂਣਾਚਾਰੀਆ ਐਵਾਰਡ ਜੇਤੂ ਹਰਿੰਦਰ ਸਿੰਘ ਨੂੰ ਭਾਰਤੀ ਸੀਨੀਅਰ ਮਹਿਲਾ ਹਾਕੀ ਟੀਮ ਦਾ ਹਾਈ ਪਰਫਾਰਮੈਂਸ ਮਾਹਰ ਕੋਚ ਨਿਯੁਕਤ ਕੀਤਾ ਗਿਆ ਹੈ।

https://twitter.com/Ra_THORe/status/906053788133232640
ਦੱਸ ਦਈਏ ਕਿ ਭਾਰਤੀ ਹਾਕੀ ਨੇ ਹਾਲ ਹੀ ਵਿਚ ਸਖਤ ਫੈਸਲਾ ਲੈਂਦੇ ਹੋਏ ਭਾਰਤੀ ਹਾਕੀ ਟੀਮ ਦੇ ਮੁੱਖ ਕੋਚ ਰੋਲੇਂਟ ਓਲਟਮੰਸ ਨੂੰ ਬਰਖਾਸਤ ਕਰ ਦਿੱਤਾ ਸੀ। ਓਲਟਮੰਸ ਨੇ ਸਾਲ 2013 ਵਿਚ ਟੀਮ ਦੇ ਹਾਈ ਫਰਫਾਰਮੈਂਸ ਕੋਚ ਦੇ ਰੂਪ ਵਿਚ ਟੀਮ ਵਿਚ ਜ਼ਿੰਮੇਦਾਰੀ ਸਾਂਭੀ ਸੀ। ਓਲਟਮੰਸ ਦੀ ਬਰਖਾਸਤਗੀ ਦਾ ਕਾਰਨ ਭਾਰਤੀ ਹਾਕੀ ਟੀਮ ਦੇ ਖ਼ਰਾਬ ਪ੍ਰਦਰਸ਼ਨ ਨੂੰ ਰੋਕਿਆ ਗਿਆ।


Related News