ਓਲੰਪਿਕ 2020 : ਭਾਰਤੀ ਹਾਕੀ ਟੀਮ ਮੌਜੂਦਾ ਚੈਂਪੀਅਨ ਅਰਜਨਟੀਨਾ ਨਾਲ ਪੂਲ-ਏ 'ਚ ਸ਼ਾਮਲ

11/24/2019 1:56:05 PM

ਸਪੋਰਟਸ ਡੈਸਕ— ਭਾਰਤੀ ਹਾਕੀ ਟੀਮ ਨੇ ਇਸ ਮਹੀਨੇ 2020 'ਚ ਹੋਣ ਜਾ ਰਹੇ ਟੋਕੀਓ ਓਲੰਪਿਕ ਦੀ ਟਿਕਟ ਹਾਸਲ ਕੀਤੀ। ਹੁਣ ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ (IFH) ਨੇ ਹੁਣ ਇਸ ਖੇਡ ਲਈ ਟੀਮਾਂ ਦੇ ਪੂਲ ਦਾ ਐਲਾਨ ਕਰ ਦਿੱਤਾ ਹੈ। ਪੁਰਸ਼ ਵਰਗ 'ਚ ਭਾਰਤੀ ਹਾਕੀ ਟੀਮ ਨੂੰ ਪੂਲ-ਏ 'ਚ ਜਗ੍ਹਾ ਮਿਲੀ ਹੈ।ਐੱਫ. ਆਈ. ਐੱਚ ਨੇ ਪ੍ਰੋਗਰਾਮ ਜਾਰੀ ਕਰ ਕਿਹਾ, ਪੂਲ ਤੈਅ ਕਰਨ ਲਈ 2016 ਰੀਓ ਓਲੰਪਿਕ ਵਾਲੀ ਪ੍ਰਕਿਰਿਆ ਅਪਣਾਈ ਗਈ ਹੈ। ਚੋਟੀ ਦੀਆਂ 16 ਟੀਮਾਂ ਇਸ 'ਚ ਸ਼ਾਮਲ ਹਨ।

PunjabKesari
ਰੂਸ ਅਤੇ ਅਮਰੀਕਾ ਨੂੰ ਹਰਾ ਕੇ ਮਿਲੀ ਸੀ ਓਲੰਪਿਕ 'ਚ ਜਗ੍ਹਾ
ਭਾਰਤੀ ਪੁਰਸ਼ ਹਾਕੀ ਟੀਮ ਦੁਨੀਆ 'ਚ 5ਵੇਂ ਸਥਾਨ 'ਤੇ ਹੈ ਅਤੇ ਉਸ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਭੁਵਨੇਸ਼ਵਰ 'ਚ ਹੋਏ ਕੁਆਲੀਫਾਇਰ ਮੁਕਾਬਲਿਆਂ 'ਚ ਰੂਸ ਨੂੰ ਕੁਲ ਸਕੋਰ 11-3 ਨਾਲ ਹਰਾ ਕੇ ਓਲੰਪਿਕ ਕੋਟਾ ਹਾਸਲ ਕੀਤਾ ਸੀ। ਰਾਨੀ ਰਾਮਪਾਲ ਦੀ ਕਪਤਾਨੀ 'ਚ ਭਾਰਤੀ ਮਹਿਲਾ ਹਾਕੀ ਟੀਮ ਨੇ ਭੁਵਨੇਸ਼ਵਰ 'ਚ ਹੀ ਹੋਏ ਕੁਆਲੀਫਾਇਰ ਮੁਕਾਬਲਿਆਂ 'ਚ ਯੂ. ਐੱਸ. ਏ.  ਨੂੰ ਕੁਲ ਸਕੋਰ 65-0 ਨਾਲ ਹਰਾ ਕੇ ਓਲੰਪਿਕ ਦਾ ਟਿਕਟ ਹਾਸਲ ਕੀਤਾ ਸੀ।

ਅਰਜਨਟੀਨਾ ਅਤੇ ਆਸਟਰੇਲੀਆ ਤੋਂ ਮਿਲੇਗੀ ਚੁਣੌਤੀ
ਪੁਰਸ਼ਾਂ ਦੇ ਪੂਲ-ਏ ਭਾਰਤ ਦੇ ਨਾਲ ਸਾਬਕਾ ਚੈਂਪੀਅਮਨ ਅਰਜਨਟੀਨਾ ਅਤੇ ਆਸਟਰੇਲੀਆ ਦੀ ਟੀਮ ਦੇ ਨਾਂ ਪ੍ਰਮੁੱਖ ਹਨ। ਇਨ੍ਹਾਂ ਦੋਵਾਂ ਟੀਮਾਂ ਤੋਂ ਇਲਾਵਾ ਸਪੇਨ, ਨਿਊਜ਼ੀਲੈਂਡ ਅਤੇ ਮੇਜ਼ਬਾਨ ਜਾਪਾਨ ਹੋਣਗੇ। ਉਥੇ ਹੀ ਪੂਲ-ਬੀ 'ਚ ਬੈਲਜੀਅਮ, ਨੀਦਰਲੈਂਡਸ, ਜਰਮਨੀ ਗ੍ਰੇਟ ਬ੍ਰਿਟੇਨ, ਕੈਨੇਡਾ ਅਤੇ ਦੱ. ਅਫਰੀਕਾ ਦੀਆਂ ਟੀਮਾਂ ਸ਼ਾਮਲ ਹਨ।PunjabKesari
ਭਾਰਤੀ ਮਹਿਲਾ ਟੀਮ ਨੂੰ ਮਿਲਿਆ ਮੁਸ਼ਕਲ ਗਰੁੱਪ
ਉਥੇ ਹੀ ਮਹਿਲਾ ਵਰਗ 'ਚ ਰਾਨੀ ਰਾਮਪਾਲ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੂੰ ਔਖਾ ਪੂਲ ਮਿਲਿਆ ਹੈ। ਭਾਰਤ ਨੂੰ ਗਰੁੱਪ-ਏ 'ਚ ਨੀਦਰਲੈਂਡ, ਜਰਮਨੀ, ਗ੍ਰੇਟ ਬ੍ਰਿਟੇਨ ਅਤੇ ਦੱ. ਅਫਰੀਕਾ ਨਾਲ ਮੁਕਾਬਲਾ ਕਰਨਾ ਹੋਵੇਗਾ। ਉਥੇ ਹੀ ਔਰਤਾਂ ਦੇ ਪੂਲ-ਬੀ 'ਚ ਆਸਟਰੇਲੀਆ, ਅਰਜਨਟੀਨਾ, ਜਰਮਨੀ, ਨਿਊਜ਼ੀਲੈਂਡ, ਸਪੇਨ, ਚੀਨ, ਅਤੇ ਜਾਪਾਨ ਦੀਆਂ ਟੀਮਾਂ ਹਨ। PunjabKesari 25 ਜੁਲਾਈ ਤੋਂ 7 ਅਗਸਤ ਵਿਚਾਲੇ ਖੇਡੇ ਜਾਣਗੇ ਮੈਚ
2020 ਟੋਕੀਓ ਓਲੰਪਿਕ 'ਚ ਹਾਕੀ ਦੇ ਮੁਕਾਬਲੇ 25 ਜੁਲਾਈ ਤੋਂ 7 ਅਗਸਤ ਵਿਚਾਲੇ ਖੇਡੇ ਜਾਣਗੇ। ਮੈਚਾਂ ਦਾ ਸਮੇਂ ਦੀ ਜਾਣਕਾਰੀ ਬਾਰੇ ਬਾਅਦ 'ਚ ਐਲਾਨ ਕੀਤਾ ਜਾਵੇਗਾ।  ਇਹ ਸਾਰੇ ਮੁਕਾਬਲੇ ਨਵੇਂ ਬਣੇ ਓ. ਆਈ. ਹਾਕੀ ਸਟੇਡੀਅਮ 'ਚ ਖੇਡੇ ਜਾਣਗੇ।


Related News