ਅਗਲੇ ਸਾਲ ਪਾਕਿਸਤਾਨੀ ਲੜਕੀ ਨਾਲ ਵਿਆਹ ਕਰ ਸਕਦੈ ਭਾਰਤੀ ਹਾਕੀ ਕਪਤਾਨ ਮਨਪ੍ਰੀਤ ਸਿੰਘ

11/19/2017 1:19:44 AM

ਜਲੰਧਰ- ਕੁਝ ਸਮਾਂ ਪਹਿਲਾਂ ਭਾਰਤੀ ਹਾਕੀ ਟੀਮ ਦੇ ਨਵੇਂ ਕਪਤਾਨ ਮਨਪ੍ਰੀਤ ਸਿੰਘ ਦਾ ਦਿਲ ਇਕ ਪਾਕਿਸਤਾਨੀ ਲੜਕੀ 'ਤੇ ਆ ਗਿਆ ਸੀ। ਇਸ ਸਾਲ ਫਰਵਰੀ ਵਿਚ ਮਨਪ੍ਰੀਤ ਨੇ ਪਾਕਿਸਤਾਨੀ ਮੂਲ ਦੀ ਮਲੇਸ਼ੀਆਈ ਨਾਗਰਿਕ ਇਲੀ ਨਵਜਾ ਨਾਲ ਮੰਗਣੀ ਕਰ ਲਈ ਸੀ। ਸੰਭਾਵਨਾ ਹੈ ਕਿ ਮਨਪ੍ਰੀਤ ਅਗਲੇ ਸਾਲ ਇਲੀ ਨਵਜਾ ਨਾਲ ਵਿਆਹ ਕਰ ਸਕਦਾ ਹੈ। ਦੋਵੇਂ ਪਰਿਵਾਰ ਇਸ ਗੱਲ 'ਤੇ ਰਾਜ਼ੀ ਵੀ ਹੋ ਗਏ ਹਨ ਕਿ ਵਿਆਹ ਤੋਂ ਬਾਅਦ ਇਲੀ ਪੰਜਾਬ ਵਿਚ ਹੀ ਰਹੇਗੀ।
ਇਸ ਪਾਕਿਸਤਾਨੀ ਲੜਕੀ ਨਾਲ ਅੱਜਕਲ ਹਾਕੀ ਕਪਤਾਨ ਆਪਣੀਆਂ ਫੋਟੋਆਂ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਰਿਹਾ ਹੈ। ਹਾਕੀ ਸਟਾਰ ਮਿਡ ਫੀਲਡਰ ਮਨਪ੍ਰੀਤ ਨੂੰ 1 ਦਸੰਬਰ ਤੋਂ ਸ਼ੁਰੂ ਹੋ ਰਹੀ ਹਾਕੀ ਵਰਲਡ ਲੀਗ ਫਾਈਨਲਸ ਲਈ ਭਾਰਤੀ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਮਨਪ੍ਰੀਤ ਇਲੀ ਨੂੰ ਆਪਣਾ ਲੱਕੀ ਚਾਰਮ ਮੰਨਦਾ ਹੈ। ਮਨਪ੍ਰੀਤ ਤੇ ਇਲੀ ਦੀ ਪਹਿਲੀ ਮੁਲਾਕਾਤ 2012 ਵਿਚ ਸੁਲਤਾਨ ਜੌਹਰ ਕੱਪ ਵਿਚ ਮਲੇਸ਼ੀਆ ਵਿਚ ਹੋਈ ਸੀ।
ਮਨਪ੍ਰੀਤ ਤਦ ਇਲੀ ਨੂੰ ਪਹਿਲੀ ਨਜ਼ਰ ਵਿਚ ਹੀ ਆਪਣਾ ਦਿਲ ਦੇ ਬੈਠਾ ਸੀ। ਇਸ ਤੋਂ ਬਾਅਦ ਮਨਪ੍ਰੀਤ ਨੇ ਸਟੇਡੀਅਮ ਵਿਚ ਡਿਊਟੀ ਕਰ ਰਹੇ ਅਧਿਕਾਰੀ ਤੋਂ ਇਲੀ ਦਾ ਨੰਬਰ ਵੀ ਲਿਆ ਤੇ ਉਸ ਨਾਲ ਮਿਲਣਾ-ਜੁਲਣਾ ਸ਼ੁਰੂ ਕਰ ਦਿੱਤਾ। ਲਵ ਕਪਿਲ ਸੋਸ਼ਲ ਨੈੱਟਵਰਿੰਕਗ ਸਾਈਟ ਰਾਹੀਂ ਸੰਪਰਕ ਵਿਚ ਰਿਹਾ। ਪਿਆਰ ਹੋਇਆ ਤੇ ਫਿਰ ਦੋਵਾਂ ਨੇ ਵਿਆਹ ਕਰਨ ਦਾ ਫੈਸਲਾ ਕਰ ਲਿਆ।


Related News