ਜਲਦ ਵਿਆਹ ਦੇ ਬੰਧਨ ''ਚ ਬੱਝਣ ਜਾ ਰਹੇ ਨੇ ਭਾਰਤੀ ਹਾਕੀ ਟੀਮ ਦੇ ਕਪਤਾਨ

Monday, Jul 27, 2020 - 06:05 PM (IST)

ਜਲਦ ਵਿਆਹ ਦੇ ਬੰਧਨ ''ਚ ਬੱਝਣ ਜਾ ਰਹੇ ਨੇ ਭਾਰਤੀ ਹਾਕੀ ਟੀਮ ਦੇ ਕਪਤਾਨ

ਸਪੋਰਟਸ ਡੈਕਸ : ਭਾਰਤੀ ਹਾਕੀ ਕਪਤਾਨ ਮਨਪ੍ਰੀਤ ਸਿੰਘ ਜਲਦ ਹੀ ਆਪਣੀ ਪ੍ਰੇਮਿਕਾ ਇਲਾ ਸੱਦਾਕੀ ਨਾਲ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਮਨਪ੍ਰੀਤ ਸਿੰਘ ਤੇ ਇਲਾ ਸੱਦਾਕੀ ਦੀ 2012 'ਚ ਮੰਗਣੀ 'ਚ ਹੋਈ। ਉਦੋਂ ਤੋਂ ਹੀ ਦੋਵੇਂ ਵਿਆਹ ਲਈ ਸਹੀ ਸਮੇਂ ਦੀ ਉਡੀਕ ਕਰ ਰਹੇ ਸਨ। ਮਨਪ੍ਰਰੀਤ ਸਿੰਘ ਨੇ ਸਾਲ 2020 'ਚ ਓਲੰਪਿਕ ਤੋਂ ਬਾਅਦ ਵਿਆਹ ਕਰਨ ਦੀ ਯੋਜਨਾ ਬਣਾ ਰੱਖੀ ਸੀ। ਸਾਲ 2020 ਦੇ ਓਲੰਪਿਕ ਮੁਲਤਵੀ ਹੋ ਕੇ ਹੁਣ ਸਾਲ 2021 'ਚ ਹੋਣ ਜਾ ਰਿਹਾ ਹੈ। ਮਨਪ੍ਰੀਤ ਇਸੇ ਸਾਲ ਦਸੰਬਰ ਨੂੰ ਵਿਆਹ ਦੇ ਬੰਧਨ 'ਚ ਬੱਝ ਸਕਦੇ ਹਨ।

ਇਹ ਵੀ ਪੜ੍ਹੋਂ : ਕੈਨੇਡਾ 'ਚ ਦਰਦਨਾਕ ਹਾਦਸੇ 'ਚ ਪੰਜਾਬੀ ਨੌਜਵਾਨ ਦੀ ਮੌਤ

PunjabKesariਦੱਸ ਦੇਈਏ ਕਿ  2012 'ਚ ਮਲੇਸ਼ੀਆ 'ਚ ਜੋਹੋਰਾ ਕੱਪ ਹੋਇਆ ਸੀ। ਉਸ ਸਮੇਂ ਮਨਪ੍ਰੀਤ ਸਿੰਘ ਮਲੇਸ਼ੀਆ 'ਚ ਜੂਨੀਅਰ ਇੰਡੀਆ ਟੀਮ ਦੀ ਅਗਵਾਈ ਕਰ ਰਹੇ ਸਨ। ਇਲਾ ਸਾਦਿਕ ਸਟੇਡੀਅਮ 'ਚ ਮੈਚ ਵੇਖਣ ਆਈ ਸੀ। ਉਹ ਮਨਪ੍ਰਰੀਤ ਸਿੰਘ ਦੀ ਪ੍ਰਸ਼ੰਸਕ ਸੀ। ਇਸੇ ਦੌਰਾਨ ਪਹਿਲੀ ਨਜ਼ਰ 'ਚ ਹੀ ਦੋਵੇਂ ਇਕ ਦੂਜੇ ਨੂੰ ਦਿਲ ਦੇ ਬੈਠੇ। ਫਿਰ ਦੋਵਾਂ 'ਚ ਵਿਆਹ ਦੀ ਗੱਲ ਚੱਲ ਪਈ ਸੀ।

ਇਹ ਵੀ ਪੜ੍ਹੋਂ : ਯੂ. ਏ. ਪੀ. ਏ. ਕਾਨੂੰਨ ਦਾ ਵੱਡੇ ਪੱਧਰ 'ਤੇ ਦੁਰ-ਉਪਯੋਗ ਕੀਤਾ ਜਾ ਰਿਹੈ: ਖਹਿਰਾ

PunjabKesari


author

Baljeet Kaur

Content Editor

Related News