ਭਾਰਤੀ ਗ੍ਰੈਂਡ ਮਾਸਟਰ ਹਰਿਕ੍ਰਿਸ਼ਣਾ ਨੇ ਕਾਰਲਸਨ ਨੂੰ ਡਰਾਅ ’ਤੇ ਰੋਕਿਆ
Sunday, Dec 27, 2020 - 08:55 PM (IST)
ਚੇਨਈ (ਨਿਕਲੇਸ਼ ਜੈਨ)– ਭਾਰਤੀ ਗ੍ਰੈਂਡ ਮਾਸਟਰ ਪੀ. ਹਰਿਕ੍ਰਿਸ਼ਣਾ ਨੇ ਚੈਂਪੀਅਨਸ ਸ਼ਤਰੰਜ ਟੂਰ ਏਅਰਥਿੰਗਸ ਮਾਸਟਰਸ ਆਨਲਾਈਨ ਸ਼ਤਰੰਜ ਚੈਂਪੀਅਨਸ਼ਿਪ ਦੇ ਸ਼ੁਰੂਆਤੀ ਗੇੜ ਦੇ ਆਪਣੇ ਚੌਥੇ ਮੁਕਾਬਲੇ ਵਿਚ ਵਿਸ਼ਵ ਦੇ ਨੰਬਰ ਇਕ ਖਿਡਾਰੀ ਮੈਗਨਸ ਕਾਰਲਸਨ ਨੂੰ ਡਰਾਅ ’ਤੇ ਰੋਕ ਦਿੱਤਾ। ਹਰਿਕ੍ਰਿਸ਼ਣਾ ਨਾਰਵੇ ਦੇ ਇਸ ਖਿਡਾਰੀ ਵਿਰੁੱਧ 24 ਚਾਲਾਂ ਤੋਂ ਬਾਅਦ ਼ਰਾਅ ਲਈ ਸਹਿਮਤ ਹੋਇਆ। ਭਾਰਤ ਦੇ ਨੰਬਰ-2 ਖਿਡਾਰੀ ਤੇ ਸਾਬਕਾ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੇ ਮੈਕਸਿਮ ਵਿਚੇਰ-ਲਾਗ੍ਰੇਵ, ਦਾਨਿਲ ਦੁਬੋਵ ਤੇ ਸਪੇਨ ਦੇ ਡੇਵਿਡ ਐਂਟੋਨ ਗੁਇਜਾਰੋ ਨਾਲ ਡਰਾਅ ਖੇਡਿਆ। ਉਹ ਅੰਕ ਸੂਚੀ ਵਿਚ ਦੋ ਅੰਕਾਂ ਨਾਲ 8ਵੇਂ ਸਥਾਨ ’ਤੇ ਹੈ। ਹਰਿਕ੍ਰਿਸ਼ਣਾ ਪੰਜਵੇਂ ਦੌਰ ਵਿਚ ਡੈੱਨਮਾਰਕ ਦੇ ਗ੍ਰੈਂਡਮਾਸਟਰ ਅਨਿਸ਼ ਗਿਰੀ ਵਿਰੁੱਧ ਖੇਡਣ ਤੋਂ ਬਾਅਦ ਅਲੈਗਜ਼ੈਂਡਰ ਗ੍ਰੀਸਚੁਕ, ਹਿਕਾਰੂ ਨਾਕਾਮੁਰਾ, ਇਯਾਨ ਨੈਪੋਮਨਿਆਚੀ, ਲੇਵ ਅਰੋਨੀਅਨ, ਵੇਸਲੀ ਸੋ ਤੇ ਤੈਮੂਰ ਰਾਦਜਾਬੋਵ ਦਾ ਸਾਹਮਣਾ ਕਰਨਗੇ। ਨਾਕਾਮੁਰਾ, ਅਰੋਨੀਅਨ, ਦੁਬੋਵ, ਰਾਦਜਾਬੋਵ ਤੇ ਸੋ 12 ਖਿਡਾਰੀਆਂ ਦੇ ਇਸ ਟੂਰਨਾਮੈਂਟ ਵਿਚ 2.5 ਅੰਕਾਂ ਨਾਲ ਅੰਕ ਸੂਚੀ ਵਿਚ ਸਾਂਝੇ ਤੌਰ ’ਤੇ ਚੋਟੀ ’ਤੇ ਹੈ। ਸ਼ੁਰੂਆਤੀ ਦੌਰ ਦੇ ਚੋਟੀ ਦੇ 8 ਖਿਡਾਰੀ ਕੁਆਰਟਰ ਫਾਈਨਲ ਲਈ ਕੁਆਲੀਫਾਈ ਕਰਨਗੇ। 3 ਜਨਵਰੀ ਤਕ ਚੱਲਮ ਵਾਲੇ ਇਸ ਟੂਰਨਾਮੈਂਟ ਦਾ ਸ਼ੁਰੂਆਤੀ ਗੇੜ ਰੈਪਿਡ ਸ਼ਤਰੰਜ ਖੇਡਿਆ ਜਾਵੇਗਾ, ਜਿਨ੍ਹਾਂ ਵਿਚੋਂ ਸਾਰੇ ਖਿਡਾਰੀ 11 ਮੁਕਾਬਲੇ ਖੇਡਣਗੇ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।