ਭਾਰਤੀ ਗੋਲਫਰ ਜ਼ਾਰਾ ਨੂੰ ਕਲੀਨ ਸਿਰੀਕਿਟ ਕੱਪ ’ਚ ਸਾਂਝੀ ਬੜ੍ਹਤ

Thursday, Mar 21, 2024 - 11:55 AM (IST)

ਕ੍ਰਾਈਸਟਚਰਚ, (ਭਾਸ਼ਾ)- ਭਾਰਤੀ ਗੋਲਫਰ ਜ਼ਾਰਾ ਆਨੰਦ ਨੇ ਕੜਾਕੇ ਦੀ ਸਰਦੀ ਵਿਚਾਲੇ ਇਥੇ ਖੇਡੇ ਜਾ ਰਹੇ 44ਵੇਂ ਕਲੀਨ ਸਿਰੀਕਿਟ ਕੱਪ ਦੇ ਪਹਿਲੇ ਦੌਰ ’ਚ ਇਕ ਓਵਰ 73 ਦਾ ਸਕੋਰ ਕਰ ਕੇ ਸਾਂਝੀ ਬੜ੍ਹਤ ਬਣਾ ਲਈ ਹੈ। 15 ਸਾਲਾ ਜ਼ਾਰਾ ਨੂੰ 2023 ਦੀ ਜੇਤੂ ਅਵਨੀ ਪ੍ਰਸ਼ਾਂਤ ਦੇ ਨਾਂ ਵਾਪਸ ਲਏ ਜਾਣ ਤੋਂ ਬਾਅਦ ਭਾਰਤੀ ਗੋਲਫ ਯੂਨੀਅਨ ਨੇ ਟੂਰਨਾਮੈਂਟ ’ਚ ਜਗ੍ਹਾ ਬਣਾਈ। ਉੱਥੇ ਹੀ ਚੀਨੀ ਤਾਈਪੈ ਦੀ ਚੁਨ ਵੇਈ ਵੂ ਅਤੇ ਜਾਪਾਨ ਦੀ ਨਾ ਫੁਜਿਮੋਤੋ ਦੇ ਨਾਲ ਟਾਪ ’ਤੇ ਹੈ। ਭਾਰਤ ਦੀ ਵਿਧਾਤਰੀ ਉਰਸ ਸਾਂਝੇ 20ਵੇਂ ਅਤੇ ਹਿਨਾ ਕਾਂਗ ਸਾਂਝੇ 32ਵੇਂ ਸਥਾਨ ’ਤੇ ਹੈ। ਟੀਮ ਵਰਗ ’ਚ ਭਾਰਤ ਛੇਵੇਂ ਸਥਾਨ ’ਤੇ ਹੈ, ਜਦਕਿ ਚੀਨੀ ਤਾਈਪੇ ਟਾਪ ’ਤੇ ਹੈ।


Tarsem Singh

Content Editor

Related News