ਭਾਰਤੀ ਗੋਲਫਰ ਐੱਸ. ਐੱਸ. ਪੀ. ਚੌਰਸੀਆ ਕੋਰੋਨਾ ਪਾਜ਼ੇਟਿਵ
Monday, Aug 03, 2020 - 08:43 PM (IST)
ਕੋਲਕਾਤਾ— ਦਿੱਗਜ ਭਾਰਤੀ ਗੋਲਫਰ ਐੱਸ. ਐੱਸ. ਪੀ. ਚੌਰਸੀਆ ਨੇ ਐਤਵਾਰ ਨੂੰ ਕਿਹਾ ਕਿ ਉਹ ਕੋਵਿਡ-19 ਜਾਂਚ 'ਚ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਆਪਣੇ ਘਰ ਵਿਚ ਇਕਾਂਤਵਾਸ 'ਚ ਹੈ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਚਪੇਟ 'ਚ ਆਉਣ ਕਾਰਨ ਯੂਰਪੀਅਨ ਟੂਰ 'ਚ ਮੁਕਾਬਲਾ ਕਰਨ ਦੀ ਉਸਦੀ ਯੋਜਨਾ ਨੂੰ ਝਟਕਾ ਲੱਗਾ ਹੈ। ਲਗਾਤਾਰ ਦੋ ਵਾਰ ਇੰਡੀਅਨ ਓਪਨ ਸਮੇਤ ਯੂਰਪੀਅਨ ਟੂਰ ਦੇ ਚਾਰ ਖਿਤਾਬ ਜਿੱਤਣ ਵਾਲੇ ਚੌਰਸੀਆ ਰਾਇਲ ਕਲਕੱਤਾ ਗੋਲਫ ਕੋਰਸ 'ਚ ਅਭਿਆਸ ਕਰ ਰਹੇ ਸਨ ਤੇ ਉਸ ਨੂੰ ਇਸ ਹਫਤੇ ਇੰਗਲੈਂਡ ਰਵਾਨਾ ਹੋਣਾ ਸੀ। ਇਸ 42 ਸਾਲ ਦੇ ਖਿਡਾਰੀ ਨੇ ਕਿਹਾ ਕਿ ਮੈਨੂੰ ਇਸ ਬੀਮਾਰੀ ਦਾ ਕੋਈ ਲੱਛਣ ਨਹੀਂ ਸੀ ਪਰ ਇਮੀਗ੍ਰੇਸ਼ਨ ਲੋੜ ਲਈ ਮੈਨੂੰ ਕੋਵਿਡ-19 ਟੈਸਟ ਕਰਵਾਉਣਾ ਪਿਆ ਤੇ ਸ਼ੁੱਕਰਵਾਰ ਨੂੰ ਆਈ ਰਿਪੋਰਟ 'ਚ ਮੈਂ ਪਾਜ਼ੇਟਿਵ ਸੀ। ਮੈਂ ਉਸ ਸਮੇਂ ਤੋਂ ਘਰ 'ਚ ਇਕਾਂਤਵਾਸ ਹਾਂ।