ਭਾਰਤੀ ਗੋਲਫਰ ਸ਼ੁਭੰਕਰ ਸ਼ਰਮਾ ਸਾਂਝੇ ਤੌਰ ’ਤੇ 8ਵੇਂ ਸਥਾਨ ’ਤੇ
Monday, May 31, 2021 - 08:28 PM (IST)

ਫੋਰਸੋ (ਡੈੱਨਮਾਰਕ)– ਭਾਰਤੀ ਗੋਲਫਰ ਸ਼ੁਭੰਕਰ ਸ਼ਰਮਾ ਮੇਡ ਇਨ ਹਿਮਰਲੈਂਡ ਗੋਲਫ ਟੂਰਨਾਮੈਂਟ ਵਿਚ ਸਾਂਝੇ ਤੌਰ ’ਤੇ 8ਵੇਂ ਸਥਾਨ ’ਤੇ ਰਿਹਾ। ਇਹ ਪਿਛਲੇ 18 ਮਹੀਨਿਆਂ ਵਿਚ ਪਹਿਲਾ ਮੌਕਾ ਹੈ ਜਦੋਂ ਉਸ ਨੇ ਟਾਪ-10 ਵਿਚ ਜਗ੍ਹਾ ਬਣਾਈ। ਯੂਰਪੀਅਨ ਟੂਰ ਵਿਚ ਦੋ ਵਾਰ ਦੇ ਜੇਤੂ ਸ਼ੁਭੰਕਰ ਨੇ ਆਪਣੇ ਆਖਰੀ ਦੌਰ ਦੀ ਸਮਾਪਤੀ ਲਗਾਤਾਰ ਦੋ ਬਰਡੀਆਂ ਲਾ ਕੇ ਕੀਤੀ ਅਤੇ ਚਾਰ ਅੰਡਰ 68 ਦਾ ਕਾਰਡ ਖੇਡਿਆ। ਇਸ ਤੋਂ ਪਹਿਲਾਂ ਯੂਰਪੀਅਨ ਉਹ ਟੂਰ 'ਚ ਨਵੰਬਰ 2010 'ਚ ਚੋਟੀ ਦਸ 'ਚ ਰਹੇ ਸਨ। ਉਦੋਂ ਉਨ੍ਹਾਂ ਨੇ ਤੁਰਕਿਸ਼ ਏਅਰਲਾਈਨਸ ਓਪਨ 'ਚ ਸਾਂਝੇ ਤੌਰ 'ਤੇ ਸੱਤਵਾਂ ਸਥਾਨ ਹਾਸਲ ਕੀਤਾ ਸੀ। ਇਸ ਤੋਂ ਇਕ ਮਹੀਨੇ ਪਹਿਲਾਂ ਇਟਾਲੀਅਨ ਓਪਨ 'ਚ ਵੀ ਉਨ੍ਹਾਂ ਨੇ ਇਸ ਤਰ੍ਹਾਂ ਦਾ ਨਤੀਜਾ ਹਾਸਲ ਕੀਤਾ ਸੀ।
ਇਹ ਖ਼ਬਰ ਪੜ੍ਹੋ- ਜੇਮਸ ਐਂਡਰਸਨ ਤੋੜ ਸਕਦੇ ਹਨ ਸਚਿਨ ਦਾ ਇਹ ਵੱਡਾ ਰਿਕਾਰਡ
ਸ਼ੁਭੰਕਰ ਨੇ ਆਖਰੀ ਦਿਨ ਚਾਰ ਬਰਡੀ ਬਣਾਈ, ਜਿਸ 'ਚ ਦੋ ਬਰਡੀ ਉਨ੍ਹਾਂ ਨੇ ਆਖਰੀ ਦੋ ਹੋਲ 'ਚ ਕੀਤੀ। ਇਸ ਭਾਰਤੀ ਗੋਲਫਰ ਨੂੰ ਜੂਨ 'ਚ ਹੋਣ ਵਾਲੇ ਯੂ. ਐੱਸ. ਵਿਚ ਜਗ੍ਹਾ ਬਣਾਉਣ ਦੇ ਲਈ ਅੱਗੇ ਦੇ ਮੁਕਾਬਲਿਆਂ 'ਚ ਵੀ ਚੋਟੀ 10 ਵਿਚ ਆਉਣ ਦੀ ਜ਼ਰੂਰਤ ਹੈ। ਜੇਕਰ ਉਹ ਪੋਰਸ਼ ਯੂਰਪੀਅਨ ਓਪਨ 'ਚ ਚੋਟੀ ਪੰਜ 'ਚ ਰਹਿੰਦੇ ਹਨ ਤਾਂ ਉਹ ਯੂ. ਐੱਸ. ਓਪਨ ਦੇ ਲਈ ਕੁਆਲੀਫਾਈ ਕਰ ਸਕਦੇ ਹਨ ਅਤੇ ਇਸ ਨਾਲ ਉਸਦੀ ਓਲੰਪਿਕ 'ਚ ਜਗ੍ਹਾ ਬਣਨ ਦੀ ਸੰਭਾਵਨਾ ਵੀ ਵੱਧ ਸਕਦੀ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।