ਭਾਰਤੀ ਗੋਲਫਰ ਲਾਹਿੜੀ ਸਾਂਝੇ ਤੌਰ ''ਤੇ 84ਵੇਂ ਸਥਾਨ ''ਤੇ

Sunday, Jan 19, 2020 - 12:18 PM (IST)

ਭਾਰਤੀ ਗੋਲਫਰ ਲਾਹਿੜੀ ਸਾਂਝੇ ਤੌਰ ''ਤੇ 84ਵੇਂ ਸਥਾਨ ''ਤੇ

ਸਪੋਰਟਸ ਡੈਸਕ— ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਇੱਥੇ ਦਿ ਅਮਰੀਕਨ ਐਕਸਪ੍ਰੈੱਸ ਗੋਲਫ ਚੈਂਪੀਅਨਸ਼ਿਪ ਦੇ ਦੂਜੇ ਦੌਰ ਵਿਚ ਦੋ ਡਬਲ ਬੋਗੀਆਂ ਕਰ ਬੈਠਾ, ਜਿਸ ਨਾਲ ਉਸ ਨੇ 2 ਅੰਡਰ 70 ਦਾ ਕਾਰਡ ਖੇਡਿਆ। ਲਾਹਿੜੀ ਕੱਲ ਤਕ ਸਾਂਝੇ ਤੌਰ 'ਤੇ 74ਵੇਂ ਸਥਾਨ 'ਤੇ ਸੀ ਪਰ ਸਟੇਡੀਅਮ ਕੋਰਸ 'ਤੇ ਡਬਲ ਬੋਗੀ ਨਾਲ ਸਾਂਝੇ ਤੌਰ 'ਤੇ 84ਵੇਂ ਸਥਾਨ 'ਤੇ ਖਿਸਕ ਗਿਆ ਹੈ। ਉਹ ਅਜੇ ਚਾਰ ਅੰਡਰ 'ਤੇ ਹੈ ਅਤੇ ਇੱਥੇ ਕਟ ਤੀਜੇ ਦੌਰ ਤੋਂ ਬਾਅਦ ਹੋਵੇਗੀ।


Related News