ਸਾਬਕਾ ਭਾਰਤੀ ਦਿੱਗਜ ਫੁੱਟਬਾਲਰ ਪੀ. ਕੇ. ਬੈਨਰਜੀ ਦੀ ਹਾਲਤ ਅਜੇ ਵੀ ਗੰਭੀਰ: ਹਸਪਤਾਲ
Wednesday, Mar 18, 2020 - 03:27 PM (IST)
ਸਪੋਰਟਸ ਡੈਸਕ— ਆਪਣੇ ਜਮਾਨੇ ਦੇ ਦਿੱਗਜ ਫੁੱਟਬਾਲਰ ਅਤੇ ਦੋ ਵਾਰ ਦੇ ਓਲੰਪੀਅਨ ਪੀ. ਕੇ. ਬੈਨਰਜੀ ਦੀ ਹਾਲਤ ਹੁਣ ਵੀ ਗੰਭੀਰ ਬਣੀ ਹੋਈ ਹੈ ਅਤੇ ਉਹ ਉਨ੍ਹਾਂ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ ਹੈ। ਹਸਪਤਾਲ ਦੇ ਮੈਡੀਕਲ ਬੂਲੇਟਿਨ ਮੁਤਾਬਕ ਕਿ ਉਹ ਪਿਛਲੇ ਦੋ ਹਫ਼ਤਿਆਂ ਤੋਂ ਵੀ ਜ਼ਿਆਦਾ ਸਮੇਂ ਤੋਂ ਐਮਰਜੈਂਸੀ ਮੈਡੀਕਲ ਰੂਮ ’ਚ ਲਾਈਫ ਸਪੋਰਟ ਸਿਸਟਮ ’ਤੇ ਹਨ ਅਤੇ ਕੱਲ ਤੋਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਦੀ ਹਾਲਤ ਹੋਰ ਖ਼ਰਾਬ ਹੋ ਗਈ ਹੈ। ਅਜੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਵੈਂਟੀਲੇਟਰ ’ਤੇ ਰੱਖਿਆ ਗਿਆ ਹੈ। ਏਸ਼ੀਆਈ ਖੇਡ 1962 ਦੇ ਸੋਨ ਤਮਗਾ ਜੇਤੂ 83 ਸਾਲਾਂ ਬੈਨਰਜੀ ਦੇ ਨਿਮੋਨੀਆ ਦੇ ਕਾਰਨ ਕਈ ਅੰਗ ਕੰਮ ਨਹੀਂ ਕਰ ਰਹੇ ਹਨ। ਬੈਨਰਜੀ ਦੋ ਮਾਰਚ ਤੋਂ ਹੀ ਵੈਂਟੀਲੇਟਰ ’ਤੇ ਹਨ। ਮਾਹਰਾਂ ਦੇ ਇਸ ਪੈਨਲ ’ਚ ਨਿਊਰੋਸਰਜਨਸ ਦੀਆਂ ਟੀਮਾਂ ਵੀ ਸ਼ਾਮਲ ਹਨ। ਬੈਨਰਜੀ ਨੇ ਭਾਰਤ ਲਈ 84 ਮੈਚਾਂ ’ਚ 65 ਗੋਲ ਕੀਤੇ। ਫੀਫਾ ਆਰਡਰ ਆਫ ਮੈਰਿਟ (2004) ਨਾਲ ਸਨਮਾਨਤ ਇਸ ਸਾਬਕਾ ਫੁੱਟਬਾਲਰ ਨੂੰ ਅਰਜੁਨ ਅਤੇ ਪਦਮ ਸ਼੍ਰੀ ਐਵਾਰਡ ਵੀ ਪ੍ਰਾਪਤ ਕਰ ਚੁੱਕੇ ਹਨ। ਉਨ੍ਹਾਂ 1960 ਦੇ ਰੋਮ ਓਲੰਪਿਕ ’ਚ ਭਾਰਤੀ ਫੁੱਟਬਾਲ ਟੀਮ ਦੀ ਕਪਤਾਨੀ ਕੀਤੀ ਅਤੇ ਫਰਾਂਸ ਦੇ ਖਿਲਾਫ 1-1 ਡਰਾਅ ਮੈਚ ’ਚ ਗੋਲ ਕੀਤਾ।ਇਸ ਤੋਂ ਪਹਿਲਾਂ ਉਨ੍ਹਾਂ ਨੇ 1956 ਦੇ ਮੈਲਬੌਰਨ ਓਲੰਪਿਕਸ ’ਚ ਵੀ ਦੇਸ਼ ਦੀ ਨੁਮਾਇੰਦਗੀ ਕਰ ਚੁੱਕੇ ਸਨ ਅਤੇ ਕੁਆਰਟਰ ਫਾਈਨਲ ’ਚ ਮੇਜ਼ਬਾਨ ਟੀਮ ਖ਼ਿਲਾਫ਼ 4-2 ਨਾਲ ਜਿੱਤ ’ਚ ਅਹਿਮ ਭੂਮਿਕਾ ਨਿਭਾਈ ਸੀ।