''ਹੋਮਲੇਸ ਵਿਸ਼ਵ ਕੱਪ'' ''ਚ ਹਿੱਸਾ ਲਵੇਗੀ ਭਾਰਤੀ ਫੁੱਟਬਾਲ ਟੀਮਾਂ

Monday, Jul 22, 2019 - 02:18 AM (IST)

''ਹੋਮਲੇਸ ਵਿਸ਼ਵ ਕੱਪ'' ''ਚ ਹਿੱਸਾ ਲਵੇਗੀ ਭਾਰਤੀ ਫੁੱਟਬਾਲ ਟੀਮਾਂ

ਮੁੰਬਈ— ਭਾਰਤੀ ਪੁਰਸ਼ ਤੇ ਮਹਿਲਾ ਫੁੱਟਬਾਲ ਟੀਮ 27 ਜੁਲਾਈ ਤੋਂ ਵੇਲਸ ਦੇ ਕਾਰਡਿਫ 'ਚ ਹੋਣ ਵਾਲੇ ਸਾਲਾਨਾ 'ਹੋਮਲੇਸ ਵਿਸ਼ਵ ਕੱਪ' 'ਚ ਹਿੱਸਾ ਲਵੇਗੀ, ਜਿਸਦੀ ਅਗਵਾਈ ਕ੍ਰਮਵਾਰ ਅਮ੍ਰਿਤ ਪਾਲ ਸਿੰਘ ਤੇ ਸੁਜਾਨਾ ਰਾਏ ਕਰੇਗੀ। ਇਹ ਟੂਰਨਾਮੈਂਟ 'ਹੋਮਲੇਸ ਵਿਸ਼ਵ ਕੱਪ ਫਾਊਂਡੇਸ਼ਨ' ਵਲੋਂ ਆਯੋਜਿਤ ਕਰਵਾਇਆ ਜਾ ਰਿਹਾ ਹੈ। ਖਿਡਾਰੀਆਂ ਨੇ ਇਸਦੀ ਤਿਆਰੀਆਂ ਲਈ ਇੰਗਲਿਸ਼ ਪ੍ਰੀਮੀਅਰ ਲੀਗ ਕਲੱਬ 'ਟੋਟੇਨਹਮ' ਦੀ ਮਦਦ ਲਈ ਹੈ। ਪੰਜਾਬ 'ਚ ਬਠਿੰਡਾ ਦੇ 23 ਸਾਲਾ ਅਮ੍ਰਿਤ ਨੇ ਕਿਹਾ ਟੋਟੇਨਹਮ ਦੇ ਚਾਰ ਕੋਚਾਂ ਨੇ ਸਾਨੂੰ ਖੇਡ ਦੀ ਤਕਨੀਕ ਸਮਝਣ ਦੀ ਮਦਦ ਕੀਤੀ। ਉਹ ਨਾਗਪੁਰ 'ਚ ਇਕ ਹਫਤੇ ਤਕ ਸਾਡੀ ਟ੍ਰੈਨਿੰਗ 'ਚ ਸਾਡੇ ਨਾਲ ਸੀ।


author

Gurdeep Singh

Content Editor

Related News