ਭਾਰਤੀ ਫੁੱਟਬਾਲ ਟੀਮ ਨੇ ਸੈਫ ਅੰਡਰ-15 ਮਹਿਲਾ ਚੈਂਪੀਅਨਸ਼ਿਪ ਜਿੱਤੀ
Wednesday, Oct 16, 2019 - 01:37 PM (IST)

ਥਿੰਪੂ- ਭਾਰਤ ਨੇ ਮੰਗਲਵਾਰ ਨੂੰ ਇਥੇ ਬੰਗਲਾਦੇਸ਼ ਨੂੰ ਪੈਨਲਟੀ ਸ਼ੂਟਆਊਟ ਵਿਚ 5-3 ਨਾਲ ਹਰਾ ਕੇ ਸੈਫ ਅੰਡਰ-15 ਮਹਿਲਾ ਫੁੱਟਬਾਲ ਚੈਂਪੀਅਨਸ਼ਿਪ ਦਾ ਖਿਤਾਬ ਜਿੱਤ ਲਿਆ। ਦੋਵੇਂ ਟੀਮਾਂ ਨਿਰਧਾਰਤ ਸਮੇਂ 'ਚ ਕੋਈ ਗੋਲ ਨਹੀਂ ਕਰ ਸਕੀਆਂ ਸਨ। ਭਾਰਤੀ ਟੀਮ ਨੇ ਹਮਲਵਾਰ ਰੁਖ ਅਪਣਾਇਆ, ਜਦਕਿ ਬੰਗਲਾਦੇਸ਼ ਨੇ ਜਵਾਬੀ ਹਮਲੇ ਕੀਤੇ ਪਰ ਕੋਈ ਵੀ ਗੋਲ ਕਰਨ ਵਿਚ ਸਫਲ ਨਹੀਂ ਹੋ ਸਕੀ। ਪੈਨਲਟੀ ਸ਼ੂਟਆਊਟ ਵਿਚ ਭਾਰਤੀ ਗੋਲਕੀਪਰ ਆਦ੍ਰਿਜਾ ਸਰਖੇਲ ਨੇ ਬੰਗਲਾਦੇਸ਼ ਦਾ ਪਹਿਲਾ ਸ਼ਾਟ ਬਚਾ ਲਿਆ। ਭਾਰਤੀ ਕਪਤਾਨ ਸ਼ਿਲਕੀ ਦੇਵੀ ਨੇ ਆਖਰੀ ਪੈਨਲਟੀ 'ਤੇ ਗੋਲ ਕਰ ਕੇ ਭਾਰਤ ਨੂੰ ਜਿੱਤ ਦਿਵਾ ਦਿੱਤੀ।