ਕੌਮਾਂਤਰੀ ਦੋਸਤਾਨਾ ਮੈਚਾਂ ਲਈ ਅੱਜ ਦੁਬਈ ਰਵਾਨਾ ਹੋਵੇਗੀ ਭਾਰਤੀ ਫੁੱਟਬਾਲ ਟੀਮ

03/15/2021 1:34:24 AM

ਨਵੀਂ ਦਿੱਲੀ- ਭਾਰਤੀ ਫੁੱਟਬਾਲ ਟੀਮ ਓਮਾਨ ਤੇ ਯੂ. ਏ. ਈ. ਵਿਰੁੱਧ ਆਗਾਮੀ ਦੋਸਤਾਨਾ ਮੈਚਾਂ ਲਈ ਸੋਮਵਾਰ ਨੂੰ ਦੁਬਈ ਰਵਾਨਾ ਹੋਵੇਗੀ, ਜਿੱਥੇ ਉਹ ਪਹਿਲਾਂ ਤਿਆਰੀ ਕੈਂਪ ਵਿਚ ਵੀ ਹਿੱਸਾ ਲਵੇਗੀ। ਭਾਰਤ ਨੂੰ 25 ਮਾਰਚ ਨੂੰ ਓਮਾਨ ਨਾਲ ਤੇ 29 ਮਾਰਚ ਨੂੰ ਯੂ. ਏ. ਈ. ਨਾਲ ਖੇਡਣਾ ਹੈ। ਦੋਵੇਂ ਮੈਚ ਦੁਬਈ ਵਿਚ ਹੋਣਗੇ। ਭਾਰਤੀ ਟੀਮ ਨੇ ਕੌਮਾਂਤਰੀ ਪੱਧਰ ’ਤੇ ਆਪਣਾ ਆਖਰੀ ਮੈਚ ਨਵੰਬਰ 2019 ਵਿਚ ਕਤਰ ਵਿਸ਼ਵ ਕੱਪ ਕੁਆਲੀਫਾਇਰਸ ਵਿਚ ਖੇਡਿਆ ਸੀ। ਸਟ੍ਰਾਈਕਰ ਸੁਨੀਲ ਸ਼ੇਤਰੀ ਟੀਮ ਦੇ ਨਾਲ ਨਹੀਂ ਜਾ ਸਕੇਗਾ ਕਿਉਂਕਿ ਉਹ ਹਾਲ ਹੀ ਵਿਚ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਸੀ ਤੇ ਆਈਸੋਲੇਸ਼ਨ ਵਿਚ ਹੈ। ਪ੍ਰਮੁੱਖ ਕੋਚ ਇਗੋਰ ਸਿਟਮੈਕ ਨੇ ਕਿਹਾ ਕਿ ਇਹ ਵੱਡੀ ਰਾਹਤ ਦੀ ਗੱਲ ਹੈ ਕਿ ਟੀਮ ਕੌਮਾਂਤਰੀ ਮੈਚ ਖੇਡਣ ਜਾ ਰਹੀ ਹੈ।

ਇਹ ਖ਼ਬਰ ਪੜ੍ਹੋ-  IND vs ENG : ਭਾਰਤ ਨੇ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾਇਆ


27 ਮੈਂਬਰੀ ਟੀਮ ਇਸ ਤਰ੍ਹਾਂ ਹੈ- 
ਗੋਲਕੀਪਰ : ਗੁਰਪ੍ਰੀਤ ਸਿੰਘ ਸੰਧੂ, ਅਮਰਿੰਦਰ ਸਿੰਘ, ਸੁਭਾਸ਼ੀਸ਼ ਰਾਏ ਚੌਧਰੀ, ਧੀਰਜ ਸਿੰਘ। 
ਡਿਫੈਂਡਰ : ਆਸ਼ੂਤੋਸ਼ ਮੇਹਤਾ,ਆਕਾਸ਼ ਮਿਸ਼ਰਾ, ਪ੍ਰੀਤਮ ਕੋਟਲ, ਸੰਦੇਸ਼ ਝਿੰਗਨ, ਚਿੰਗਲੇਨਸਾਨਾ ਸਿੰਘ,ਆਦਿਲ, ਮੰਦਾਰਾ ਰਾਵ ਦੇਸੇਈ, ਮਸ਼ੂਰ ਸ਼ਰੀਫ। 
ਮਿਡਫੀਲਡਰ : ਰੋਵਲਿਨ ਬੋਰਗਸ, ਲਾਲੇਂਗਮਾਵੀਆ, ਜੈਕਸਨ ਸਿੰਘ, ਰੈਨੀਅਰ ਫਰਨਾਂਡੋਸ, ਅਨਿਰੁਧ ਥਾਪਾ, ਬਿਪਿਨ ਸਿੰਘ, ਯਾਸਿਰ ਮੁਹੰਮਦ, ਸੁਰੇਸ਼ ਸਿੰਘ, ਹਾਲੀਚਰਨ ਨਰਜਾਰੀ, ਲਾਲਲਿਆਨਜੁਆਲਾ ਚਾਂਗਟੇ, ਆਸ਼ਿਕ ਕੁਰੂਨਿਯਨ। 
ਫਾਰਵਰਡ : ਮਾਨਵੀਰ ਸਿੰਘ, ਇਸ਼ਾਨ ਪੰਡਿਤਾ, ਹਿਤੇਸ਼ ਸ਼ਰਮਾ, ਲਿਸਟਨ ਕੋਲਾਸੋ।

ਇਹ ਖ਼ਬਰ ਪੜ੍ਹੋ- INDW vs RSAW : ਗੇਂਦਬਾਜ਼ਾਂ ਨੇ ਕੀਤਾ ਨਿਰਾਸ਼, ਮੈਚ ਨਾਲ ਲੜੀ ਵੀ ਹਾਰਿਆ ਭਾਰਤ

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News