ਭਾਰਤੀ ਫੁੱਟਬਾਲ ਟੀਮ ਨੇ ਟਰੇਨ ਹਾਦਸੇ 'ਚ ਪ੍ਰਭਾਵਿਤ ਪਰਿਵਾਰਾਂ ਨੂੰ ਦਾਨ 'ਚ ਦਿੱਤੇ 20 ਲੱਖ ਰੁਪਏ

Monday, Jun 19, 2023 - 06:14 PM (IST)

ਭਾਰਤੀ ਫੁੱਟਬਾਲ ਟੀਮ ਨੇ ਟਰੇਨ ਹਾਦਸੇ 'ਚ ਪ੍ਰਭਾਵਿਤ ਪਰਿਵਾਰਾਂ ਨੂੰ ਦਾਨ 'ਚ ਦਿੱਤੇ 20 ਲੱਖ ਰੁਪਏ

ਭੁਵਨੇਸ਼ਵਰ- ਭਾਰਤੀ ਫੁਟਬਾਲ ਟੀਮ ਨੇ ਰਾਜ 'ਚ ਹਾਲ ਹੀ 'ਚ ਬਾਲਾਸੋਰ ਰੇਲ ਹਾਦਸੇ ਤੋਂ ਪ੍ਰਭਾਵਿਤ ਪਰਿਵਾਰਾਂ ਦੇ "ਰਾਹਤ ਅਤੇ ਪੁਨਰਵਾਸ" ਲਈ ਇੰਟਰਕਾਂਟੀਨੈਂਟਲ ਕੱਪ ਦਾ ਖਿਤਾਬ ਜਿੱਤਣ ਲਈ ਓਡੀਸ਼ਾ ਸਰਕਾਰ ਦੁਆਰਾ ਪ੍ਰਾਪਤ ਨਕਦ ਇਨਾਮ ਦਾ ਇੱਕ ਹਿੱਸਾ ਦਾਨ ਕਰਨ ਦਾ ਫ਼ੈਸਲਾ ਕੀਤਾ ਹੈ।

ਇਹ ਵੀ ਪੜ੍ਹੋ: ਅਫਗਾਨਿਸਤਾਨ 'ਚ ਲਾਪਤਾ ਵਿਅਕਤੀ ਦੀ ਲਾਸ਼ ਘਰ ਦੇ ਹੀ ਬੇਸਮੈਂਟ 'ਚੋਂ ਮਿਲੀ
ਭਾਰਤ ਨੇ ਕਪਤਾਨ ਸੁਨੀਲ ਛੇਤਰੀ ਦੇ 87ਵੇਂ ਅੰਤਰਰਾਸ਼ਟਰੀ ਗੋਲ ਤੋਂ ਇਲਾਵਾ ਲੱਲੀਆਨਜ਼ੁਆਲਾ ਛਾਂਗਟੇ ਦੇ ਗੋਲ ਦੀ ਮਦਦ ਨਾਲ ਐਤਵਾਰ ਰਾਤ ਕਲਿੰਗਾ ਸਟੇਡੀਅਮ 'ਚ ਫਾਈਨਲ 'ਚ ਲੇਬਨਾਨ ਨੂੰ 2-0 ਨਾਲ ਹਰਾ ਕੇ ਇੰਟਰਕਾਂਟੀਨੈਂਟਲ ਕੱਪ ਜਿੱਤ ਲਿਆ। ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਇੱਥੇ ਇੰਟਰਕਾਂਟੀਨੈਂਟਲ ਕੱਪ ਖਿਤਾਬ ਜਿੱਤਣ ਲਈ ਭਾਰਤੀ ਪੁਰਸ਼ ਫੁੱਟਬਾਲ ਟੀਮ ਨੂੰ 1 ਕਰੋੜ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ, ਜਿਸ 'ਚੋਂ ਕੋਚ ਇਗੋਰ ਸਟੀਮੈਕ ਦੇ ਖਿਡਾਰੀਆਂ ਨੇ 20 ਲੱਖ ਰੁਪਏ ਦਾਨ ਕਰਨ ਦਾ ਫ਼ੈਸਲਾ ਕੀਤਾ ਹੈ।


ਭਾਰਤੀ ਫੁੱਟਬਾਲ ਟੀਮ ਨੇ ਟਵੀਟ ਕੀਤਾ, “ਸਾਡੀ ਜਿੱਤ ਲਈ ਟੀਮ ਨੂੰ ਨਕਦ ਪੁਰਸਕਾਰ ਦੇਣ ਦਾ ਐਲਾਨ ਕਰਨ ਲਈ ਅਸੀਂ ਓਡੀਸ਼ਾ ਸਰਕਾਰ ਦੇ ਧੰਨਵਾਦੀ ਹਾਂ। ਡਰੈਸਿੰਗ ਰੂਮ ਨੇ ਤੁਰੰਤ ਮਿਲ ਕੇ ਇਕ ਫ਼ੈਸਲਾ ਕੀਤਾ ਕਿ ਅਸੀਂ ਇਸ ਮਹੀਨੇ ਦੇ ਸ਼ੁਰੂ 'ਚ ਰੇਲ ਹਾਦਸੇ ਤੋਂ ਪ੍ਰਭਾਵਿਤ ਪਰਿਵਾਰਾਂ ਦੇ ਰਾਹਤ ਅਤੇ ਮੁੜ ਵਸੇਬੇ ਦੇ ਕੰਮਾਂ ਲਈ ਇਸ 'ਚ 20 ਲੱਖ ਰੁਪਏ ਦਾਨ ਦੇਵਾਂਗੇ। ਬਾਲਾਸੋਰ ਰੇਲ ਹਾਦਸੇ 'ਚ ਕਰੀਬ 300 ਲੋਕਾਂ ਦੀ ਮੌਤ ਹੋ ਗਈ ਸੀ ਜਦਕਿ 1000 ਦੇ ਕਰੀਬ ਲੋਕ ਜ਼ਖਮੀ ਹੋ ਗਏ ਸਨ।

ਇਹ ਵੀ ਪੜ੍ਹੋ: ਏਅਰ ਇੰਡੀਆ ਦਾ ਰਿਕਾਰਡ ਤੋੜ ਸਕਦੀ ਹੈ ਇੰਡੀਗੋ, 500 ਜਹਾਜ਼ਾਂ ਦੇ ਆਰਡਰ ਨੂੰ ਮਿਲ ਸਕਦੀ ਹੈ ਮਨਜ਼ੂਰੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Aarti dhillon

Content Editor

Related News