ਭਾਰਤੀ ਦਿਵਿਆਂਗ ਟੀਮ ਨੇ ਸ਼੍ਰੀਲੰਕਾ ਨੂੰ ਹਰਾਇਆ
Sunday, Aug 26, 2018 - 08:51 PM (IST)

ਨਵੀਂ ਦਿੱਲੀ— ਭਾਰਤੀ ਵਿਦਿਆਂਗ ਕ੍ਰਿਕਟ ਟੀਮ ਨੇ ਸ਼੍ਰੀਲੰਕਾ 'ਚ ਟੀ-20 ਸੀਰੀਜ਼ 'ਚ ਮੇਜ਼ਬਾਨ ਟੀਮ ਨੂੰ 2-1 ਨਾਲ ਹਰਾ ਕੇ ਸ਼੍ਰੀਲੰਕਾ 'ਚ ਦੂਜੀ ਵਾਰ ਸੀਰੀਜ਼ 'ਤੇ ਕਬਜ਼ਾ ਕੀਤਾ। ਰਵਿੰਦਰ ਕੰੰਬੋਜ ਦੀ ਕਪਤਾਨੀ 'ਚ ਖੇਡੇ ਗਏ ਮੁਕਾਬਲੇ 'ਚ ਸ਼ੁਰੂ ਤੋਂ ਹੀ ਭਾਰਤੀ ਟੀਮ ਦਾ ਦਬਦਬਾਅ ਕਾਇਮ ਰੱਖਿਆ। ਸ਼ਾਨਦਾਰ ਮੁਕਾਬਲੇ 'ਚ ਭਾਰਤੀ ਰਣਬਾਂਕੁਰੋਂ ਨੇ ਜਿੱਤ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਸਿਰਫ 12.3 ਓਵਰਾਂ 'ਚ 4 ਵਿਕਟਾਂ 'ਤੇ 124 ਦੌੜਾਂ ਬਣਾ ਕੇ ਜਿੱਤ ਹਾਸਲ ਕੀਤੀ। 'ਮੈਨ ਆਫ ਦ ਸੀਰੀਜ਼' ਬਲਰਾਜ ਨੂੰ ਚੁਣਿਆ ਗਿਆ ਜਦਕਿ ਆਖਰੀ ਮੁਕਾਬਲੇ 'ਚ 4 ਵਿਕਟਾਂ ਹਾਸਲ ਕਰਨ ਵਾਲੇ ਕਪਤਾਨ ਰਵਿੰਦਰ ਕੰਬੋਜ ਨੂੰ 'ਮੈਨ ਆਫ ਦ ਮੈਚ' ਨਾਲ ਸਨਮਾਨਿਤ ਕੀਤਾ ਗਿਆ।