ਇਸ ਲਈ ਭਾਰਤੀ ਕ੍ਰਿਕਟਰਾਂ ਨੂੰ ਆਪਣੇ ਵਿਆਹ ਦਾ ਸੱਦਾ ਦੇਣਗੇ ਹਸਨ ਅਲੀ

08/05/2019 3:54:26 PM

ਸਪੋਰਟਸ ਡੈਸਕ : ਪਾਕਿਸਤਾਨੀ ਟੀਮ ਦੇ ਤੇਜ਼ ਗੇਂਦਬਾਜ਼ ਹਸਨ ਅਲੀ ਦੇ ਵਿਆਹ ਦੀਆਂ ਖਬਰਾਂ ਇਸ ਸਮੇਂ ਭਾਰਤੀ ਮੀਡੀਆ ਵਿਚ ਕਾਫੀ ਸੁਰਖੀਆਂ ਬਟੋਰ ਰਹੀ ਹੈ। ਜਿਸਦਾ ਇਕਲੌਤਾ ਕਾਰਨ ਹੈ ਕਿ ਉਸਦਾ ਵਿਆਹ ਭਾਰਤੀ ਲੜਕੀ ਸ਼ਾਮਿਆ ਆਰਜ਼ੂ ਨਾਲ ਹੋ ਰਿਹਾ ਹੈ। ਜਦੋਂ ਤੋਂ ਇਸ ਲੜਕੀ ਦੀ ਖਬਰ ਮੀਡੀਆ 'ਚ ਆਈ ਹੈ ਲੋਕਾਂ ਨੂੰ ਇਸ ਵਿਆਹ ਦੇ ਬਾਰੇ ਵਿਚ ਜਾਣਨ ਦੀ ਇੱਛਾ ਵੱਧ ਗਈ ਹੈ। ਹੁਣ ਹਸਨ ਅਲੀ ਨੇ ਇਕ ਵੱਡਾ ਬਿਆਨ ਦਿੱਤਾ ਹੈ।

ਭਾਰਤੀ ਖਿਡਾਰੀਆਂ ਨੂੰ ਮਿਲੇਗਾ ਵਿਆਹ ਦਾ ਸੱਦਾ
PunjabKesari
ਹਸਨ ਅਲੀ ਦੁਬਈ ਵਿਚ 20 ਅਗਸਤ ਨੂੰ ਵਿਆਹ ਕਰ ਰਹੇ ਹਨ, ਜਿਸ ਵਿਚ ਉਸਨੇ ਭਾਰਤੀ ਖਿਡਾਰੀਆਂ ਨੂੰ ਬੁਲਾਉਣ ਦਾ ਫੈਸਲਾ ਲਿਆ ਹੈ। ਇਸ ਗੱਲ ਦਾ ਖੁਲਾਸਾ ਕਰਦਿਆਂ ਹਸਨ ਅਲੀ ਨੇ ਇਕ ਪਾਕਿ ਅਖਬਾਰ ਨੂੰ ਇੰਟਰਵਿਊ ਦਿੱਤਾ ਜਿਸ ਵਿਚ ਉਸ ਨੇ ਕਿਹਾ, ''ਮੈਂ ਆਪਣੇ ਵਿਆਹ 'ਤੇ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀਆਂ ਨੂੰ ਬੁਲਾਉਣਾ ਚਾਹੁੰਦਾ ਹਾਂ। ਆਖਿਰਕਾਰ ਅਸੀਂ ਲੋਕ ਕ੍ਰਿਕਟ ਦੇ ਸਾਥੀ ਹੀ ਤਾਂ ਹਾਂ।'' ਹਾਲਾਂਕਿ ਹਸਨ ਅਲੀ ਨੇ ਮੀਡੀਆ ਨੂੰ ਇਹ ਨਹੀਂ ਦੱਸਿਆ ਕਿ ਉਸਨੇ ਦੁਬਈ ਵਿਚ ਹੋਣ ਵਾਲੇ ਆਪਣੇ ਵਿਆਹ ਦੇ ਸਮਾਰੋਹ ਵਿਚ ਕਿਨ੍ਹਾਂ ਭਾਰਤੀ ਖਿਡਾਰੀਆਂ ਨੂੰ ਬੁਲਾਇਆ ਹੈ।

PunjabKesari

ਹਸਨ ਅਲੀ ਚੌÎਥੇ ਕ੍ਰਿਕਟਰ ਹਨ ਜੋ ਭਾਰਤੀ ਲੜਕੀ ਨਾਲ ਵਿਆਹ ਕਰਨਗੇ। ਉਸ ਤੋਂ ਪਹਿਲਾਂ ਜ਼ਹੀਰ ਅੱਬਾਸ, ਮੋਹਸਿਨ ਖਾਨ, ਸ਼ੋਇਬ ਮਲਿਕ ਵੀ ਭਾਰਤੀ ਮੂਲ ਦੀ ਲੜਕੀ ਨਾਲ ਵਿਆਹ ਕਰ ਚੁੱਕੇ ਹਨ। ਮਲਿਕ ਨੇ ਭਾਰਤੀ ਸਟਾਰ ਖਿਡਾਰਨ ਸਾਨੀਆ ਮਿਰਜ਼ਾ ਨਾਲ ਅਪ੍ਰੈਲ 2010 ਵਿਚ ਵਿਆਹ ਕੀਤਾ ਸੀ। ਉੱਥੇ ਹੀ ਜ਼ਹੀਰ ਅੱਬਾਸ ਭਾਰਤੀ ਲੜਕੀ ਨਾਲ ਵਿਆਹ ਕਰਨ ਵਾਲੇ ਪਹੇਲ ਪਾਕਿਸਤਾਨੀ ਕ੍ਰਿਕਟਰ ਸੀ।


Related News