ਬੰਗਲਾਦੇਸ਼ ਖਿਲਾਫ ਪਹਿਲੇ ਟੈਸਟ ਲਈ ਚੇਨਈ ਪਹੁੰਚੀ ਭਾਰਤੀ ਕ੍ਰਿਕਟ ਟੀਮ, ਦੇਖੋ ਵੀਡੀਓ

Friday, Sep 13, 2024 - 01:24 PM (IST)

ਨਵੀਂ ਦਿੱਲੀ- ਬੰਗਲਾਦੇਸ਼ ਖਿਲਾਫ ਆਗਾਮੀ ਟੈਸਟ ਸੀਰੀਜ਼ ਲਈ ਭਾਰਤੀ ਕ੍ਰਿਕਟਰ ਵੀਰਵਾਰ ਰਾਤ ਚੇਨਈ ਪਹੁੰਚੇ। ਪਹਿਲਾ ਟੈਸਟ ਮੈਚ 19 ਸਤੰਬਰ ਤੋਂ ਐੱਮਏ ਚਿਦੰਬਰਮ ਸਟੇਡੀਅਮ 'ਚ ਸ਼ੁਰੂ ਹੋਣ ਵਾਲਾ ਹੈ। ਇਹ ਸੀਰੀਜ਼ ਟੀ20 ਵਿਸ਼ਵ ਕੱਪ ਤੋਂ ਬਾਅਦ ਭਾਰਤ ਦੀ ਟੈਸਟ ਕ੍ਰਿਕਟ 'ਚ ਵਾਪਸੀ ਦੀ ਪਹਿਲੀ ਸੀਰੀਜ਼ ਹੋਵੇਗੀ। ਪ੍ਰਮੁੱਖ ਖਿਡਾਰੀ ਜਸਪ੍ਰੀਤ ਬੁਮਰਾਹ, ਰਿਸ਼ਭ ਪੰਤ ਅਤੇ ਕੇਐੱਲ ਰਾਹੁਲ ਨੂੰ ਟੀਮ ਬੱਸ 'ਚ ਚੜਦੇ ਸਮੇਂ ਦੇਖਿਆ ਗਿਆ, ਜੋ ਟੈਸਟ ਫਾਰਮੈਟ 'ਚ ਉਨ੍ਹਾਂ ਦੀ ਵਾਪਸੀ ਦਾ ਸੰਕੇਤ ਹੈ। 
ਦੱਖਣੀ ਅਫਰੀਕਾ ਦੇ ਖਿਲਾਫ ਟੀ20 ਵਿਸ਼ਵ ਕੱਪ ਫਾਈਨਲ 'ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਤੋਂ ਬੁਮਰਾਹ ਨੇ ਕੋਈ ਟੈਸਟ ਨਹੀਂ ਖੇਡਿਆ ਹੈ। ਦਸੰਬਰ 2022 'ਚ ਇਕ ਗੰਭੀਰ ਕਾਰ ਹਾਦਸੇ ਤੋਂ ਬਾਅਦ ਪੰਤ ਵਾਪਸੀ ਕਰ ਰਹੇ ਹਨ। ਸੱਟ ਤੋਂ ਬਾਅਦ ਇੰਗਲੈਂਡ ਸੀਰੀਜ਼ ਤੋਂ ਖੁੰਝਣ ਵਾਲੇ ਰਾਹੁਲ ਵੀ ਟੀਮ 'ਚ ਸ਼ਾਮਲ ਹੋ ਗਏ ਹਨ। ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ 'ਚ ਵਿਰਾਟ ਕੋਹਲੀ ਵਰਗੇ ਅਨੁਭਵੀ ਖਿਡਾਰੀ ਸ਼ਾਮਲ ਹਨ। ਕੋਹਲੀ ਆਪਣੇ ਪੁੱਤਰ ਦੇ ਜਨਮ ਤੋਂ ਬਾਅਦ ਬ੍ਰੇਕ ਲੈ ਕੇ ਘਰੇਲੂ ਮੈਦਾਨ 'ਤੇ ਇੰਗਲੈਂਡ ਸੀਰੀਜ਼ ਤੋਂ ਖੁੰਝਣ ਤੋਂ ਬਾਅਦ ਟੈਸਟ ਕ੍ਰਿਕਟ 'ਚ ਵਾਪਸੀ ਕਰ ਰਹੇ ਹਨ। 

 

#WATCH | Tamil Nadu: Indian cricket team arrives at Chennai Airport ahead of the Test match against Bangladesh.

The Test match is scheduled to start from September 19. pic.twitter.com/oDwRfMBcQX

— ANI (@ANI) September 12, 2024

ਬੰਗਲਾਦੇਸ਼ ਨੇ ਹਾਲ ਹੀ 'ਚ ਪਾਕਿਸਤਾਨ ਦੇ ਖਿਲਾਫ 2-0 ਨਾਲ ਟੈਸਟ ਸੀਰੀਜ਼ ਜਿੱਤੀ ਸੀ। ਹਾਲਾਂਕਿ ਸੱਟਾਂ ਦੇ ਕਾਰਨ ਉਨ੍ਹਾਂ ਨੇ ਬਦਲਾਅ ਕੀਤੇ ਹਨ ਜਿਸ 'ਚ ਤੇਜ਼ ਗੇਂਦਬਾਜ਼ ਸ਼ੋਰਫੁਲ਼ ਇਸਲਾਮ ਦੀ ਥਾਂ ਅਨਕੈਪਡ ਬੱਲੇਬਾਜ਼ ਜੈਕਲ ਅਲੀ ਨੂੰ ਸ਼ਾਮਲ ਕੀਤਾ ਗਿਆ ਹੈ। ਭਾਰਤ ਦੇ ਨਵੇਂ ਮੁੱਖ ਕੋਚ ਗੌਤਮ ਗੰਭੀਰ ਦਾ ਟੀਚਾ ਆਪਣੀ ਪਹਿਲੀ ਟੈਸਟ ਸੀਰੀਜ਼ ਦੀ ਸ਼ੁਰੂਆਤ ਜਿੱਤ ਦੇ ਨਾਲ ਕਰਨਾ ਹੈ। ਇਹ ਸੀਰੀਜ਼ ਭਾਰਤ ਦੇ ਨਿਊਜ਼ੀਲੈਂਡ ਦੇ ਖਿਲਾਫ ਹੋਣ ਵਾਲੇ ਮੈਚਾਂ ਅਤੇ ਆਸਟ੍ਰੇਲੀਆ 'ਚ ਹੋਣ ਵਾਲੀ ਬਾਰਡਰ-ਗਾਵਸਕਰ ਟਰਾਫੀ ਦੇ ਲਈ ਮੰਚ ਤਿਆਰ ਕਰਦੀ ਹੈ। ਸਟਾਰ ਖਿਡਾਰੀਆਂ ਦੀ ਵਾਪਸੀ ਅਤੇ ਉੱਚ ਦਾਅ ਦੇ ਨਾਲ, ਭਾਰਤ-ਬੰਗਲਾਦੇਸ਼ ਟੈਸਟ ਸੀਰੀਜ਼ ਦੇ ਦਿਲਚਸਪ ਹੋਣ ਦੀ ਉਮੀਦ ਹੈ। 
ਬੰਗਲਾਦੇਸ਼ ਦੇ ਖਿਲਾਫ ਪਹਿਲੇ ਟੈਸਟ ਲਈ ਭਾਰਤ ਟੀਮ-
ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜਾਇਸਵਾਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਕੇਐੱਲ ਰਾਹੁਲ, ਸਰਫਰਾਜ ਖਾਨ, ਰਿਸ਼ਭ ਪੰਤ (ਵਿਕਟਕੀਪਰ), ਧਰੂਵ ਜੁਰੇਲ (ਵਿਕਟਕੀਪਰ), ਆਰ ਅਸ਼ਵਿਨ, ਆਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਆਕਾਸ਼ ਦੀਪ, ਜਸਪ੍ਰੀਤ ਬੁਸ਼ਰਾ, ਯਸ਼ ਦਿਆਲ।  

 

 


Aarti dhillon

Content Editor

Related News