IND vs WI 2nd ODI : ਦੂਜੇ ਮੈਚ 'ਤੇ ਬਣਿਆ ਸਸਪੈਂਸ, ਹੋ ਸਕਦੀ ਹੈ ਬਾਰਿਸ਼

08/10/2019 4:58:31 PM

ਪੋਰਟ ਆਫ ਸਪੇਨ— ਭਾਰਤੀ ਕ੍ਰਿਕਟ ਟੀਮ ਦਾ ਵੈਸਟਇੰਡੀਜ਼ ਖਿਲਾਫ ਤਿੰਨ ਮੈਚਾਂ ਦਾ ਵਨ-ਡੇ ਸੀਰੀਜ਼ ਦਾ ਪਹਿਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। ਇਸ ਮੈਚ 'ਚ ਵਿੰਡੀਜ਼ ਟੀਮ ਦੇ 34 ਓਵਰ ਦੇ ਖੇਡ 'ਚ ਇਕ ਵਿਕਟ ਗੁਆ ਕੇ 54 ਦੌੜਾਂ ਬਣਾਈਆਂ ਸਨ। ਹੁਣ ਟੀਮ ਇੰਡੀਆ ਐਤਵਾਰ ਨੂੰ ਖੇਡੇ ਜਾਣ ਵਾਲੇ ਦੂਜੇ ਵਨ-ਡੇ ਮੈਚ 'ਚ ਹਰ ਹਾਲ 'ਚ ਜਿੱਤ ਦੇ ਨਾਲ 1-0 ਦੀ ਬੜ੍ਹਤ ਦੇ ਲਈ ਉਤਰੇਗੀ।  ਕਪਤਾਨ ਵਿਰਾਟ ਕੋਹਲੀ ਨੇ ਮੈਚ ਦੇ ਇਸ ਤਰ੍ਹਾਂ ਰੱਦ ਹੋ ਜਾਣ 'ਤੇ ਕਾਫੀ ਨਿਰਾਸ਼ਾ ਪ੍ਰਗਟਾਈ ਸੀ।
PunjabKesari
ਹੁਣ ਪੋਰਟ ਆਫ ਸਪੇਨ 'ਚ ਖੇਡੇ ਜਾਣ ਵਾਲੇ ਦੂਜੇ ਵਨ-ਡੇ 'ਚ ਵੀ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ ਜਿਸ ਨਾਲ ਮੈਚ ਨੂੰ ਲੈ ਕੇ ਖਦਸ਼ੇ ਵਾਲੀ ਸਥਿਤੀ ਬਣੀ ਹੋਈ ਹੈ। ਹਾਲਾਂਕਿ ਦੋਹਾਂ ਟੀਮਾਂ ਲਈ ਹੁਣ ਸੀਰੀਜ਼ ਜਿੱਤਣ ਲਈ ਬਾਕੀ ਬਚੇ ਹੋਏ ਮੈਚਾਂ ਨੂੰ ਜਿੱਤਣਾ ਲਾਜ਼ਮੀ ਹੋ ਗਿਆ ਹੈ, ਅਜਿਹੇ 'ਚ ਭਾਰਤ ਕੋਸ਼ਿਸ਼ ਕਰੇਗਾ ਕਿ ਉਹ ਜਿੱਤ ਯਕੀਨੀ ਕਰ ਲਵੇ। ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਆਈ.ਸੀ.ਸੀ. ਵਰਲਡ ਕੱਪ ਦੇ ਬਾਅਦ ਆਪਣੀ ਪਹਿਲੀ ਵਨ-ਡੇ ਸੀਰੀਜ਼ ਖੇਡ ਰਹੀ ਹੈ। ਉਸ ਨੇ ਵਿੰਡੀਜ਼ ਤੋਂ ਤਿੰਨ ਟਵੰਟੀ 20 ਮੈਚਾਂ ਦੀ ਸੀਰੀਜ਼ 'ਚ 3-0 ਨਾਲ ਕਲੀਨ ਸਵੀਪ ਕੀਤਾ ਹੈ ਅਤੇ ਹੁਣ ਇਸੇ ਹੀ ਸਫਲਤਾ ਨੂੰ ਉਹ ਵਨ-ਡੇ 'ਚ ਦੁਹਰਾਉਣਾ ਚਾਹੁੰਦੀ ਹੈ।
PunjabKesari
ਦੂਜੇ ਪਾਸੇ ਵਿੰਡੀਜ਼ ਟੀਮ ਇਸ ਸੀਰੀਜ਼ 'ਚ ਪਹਿਲੀ ਜਿੱਤ ਦਰਜ ਕਰਨਾ ਚਾਹੇਗੀ। ਕਵੀਂਸ ਪਾਰਕ ਓਵਲ 'ਚ ਮੇਜ਼ਬਾਨ ਟੀਮ ਨੂੰ ਪਿਛਲੇ 7 ਮੈਚਾਂ 'ਚ 6 'ਚ ਹਾਰ ਝਲਣੀ ਪਈ ਹੈ ਜਿਸ 'ਚੋਂ 4 ਤਾਂ ਇਕੱਲੇ ਭਾਰਤ ਖਿਲਾਫ ਹੀ ਸਨ। ਜੇਸਨ ਹੋਲਡਰ ਦੀ ਅਗਵਾਈ ਵਾਲੀ ਟੀਮ ਐਤਵਾਰ ਨੂੰ ਯਕੀਨੀ ਤੌਰ 'ਤੇ ਇਸ ਰਿਕਾਰਡ ਨੂੰ ਸੁਧਾਰਨਾ ਚਾਹੇਗੀ।

ਇੰਝ ਰਹੇਗਾ ਮੌਸਮ ਦਾ ਮਿਜਾਜ਼
ਪਹਿਲੇ ਵਨ-ਡੇ ਮੈਚ 'ਚ ਮੀਂਹ ਦੇ ਅੜਿੱਕੇ ਦੇ ਬਾਅਦ ਦੋਵੇਂ ਟੀਮਾਂ ਦੇ ਕ੍ਰਿਕਟਰ ਅਤੇ ਪ੍ਰਸ਼ੰਸਕ ਦੂਜੇ ਮੈਚ 'ਚ ਮੌਸਮ ਦੇ ਸਾਫ ਰਹਿਣ ਦੀ ਉਮੀਦ ਲਾਏ ਬੈਠੇ ਹਨ। ਮੌਸਮ ਦੀ ਭਵਿੱਖਬਾਣੀ ਮੁਤਾਬਕ ਮੈਚ ਦੇ ਪਹਿਲੇ ਤਿੰਨ ਘੰਟਿਆਂ ਲਈ ਮੀਂਹ ਦਾ ਪੱਧਰ 20 ਫੀਸਦੀ ਰਹਿਣ ਦੀ ਉਮੀਦ ਹੈ। ਇਸ ਦਾ ਮਤਲਬ ਹੈ ਕਿ ਮੀਂਹ ਦੀ ਸੰਭਾਵਨਾ ਬਹੁਤ ਘੱਟ ਹੈ। ਇਸ ਤੋਂ ਬਾਅਦ ਮੀਂਹ ਦੀ ਸੰਭਾਵਨਾ ਘੱਟ ਕੇ 7 ਫੀਸਦੀ ਤੱਕ ਰਹੇਗੀ। ਕੁਲ ਮਿਲਾ ਕੇ ਐਤਵਾਰ ਨੂੰ ਕੁਝ ਹੱਦ ਤਕ ਬੱਦਲਵਾਈ ਰਹੇਗੀ। ਤਾਪਮਾਨ 31 ਤੋਂ 25 ਡਿਗਰੀ ਵਿਚਾਲੇ ਰਹਿ ਸਕਦਾ ਹੈ।


Tarsem Singh

Content Editor

Related News