ਭਾਰਤੀ ਕ੍ਰਿਕਟ ਟੀਮ ਆਸਟ੍ਰੇਲੀਆ ਦੌਰੇ ਲਈ ਰਵਾਨਾ
Thursday, Nov 12, 2020 - 12:43 AM (IST)
ਦੁਬਈ- ਭਾਰਤੀ ਕ੍ਰਿਕਟ ਟੀਮ ਬੁੱਧਵਾਰ ਨੂੰ ਆਸਟ੍ਰੇਲੀਆ ਦੇ 2 ਮਹੀਨੇ ਦੇ ਦੌਰੇ 'ਤੇ ਰਵਾਨਾ ਹੋ ਗਈ ਜਿੱਥੇ ਉਹ ਸਾਲ ਪਹਿਲਾਂ ਦੀ ਇਤਿਹਾਸਕ ਸਫਲਤਾ ਦੋਹਰਾਉਣਾ ਚਾਹੇਗੀ। ਬੀ. ਸੀ. ਸੀ. ਆਈ. ਨੇ ਭਾਰਤੀ ਟੀਮ ਦੀ ਇਕ ਤਸਵੀਰ ਟਵੀਟ ਕੀਤੀ ਜਿਸ 'ਚ ਖਿਡਾਰੀ ਪੀ. ਪੀ. ਈ. ਕਿੱਟ ਪਾਏ ਹੋਏ ਦਿਖਾਈ ਦੇ ਰਹੇ ਹਨ। ਇਹ ਦੌਰਾ ਕੋਵਿਡ-19 ਮਹਾਮਾਰੀ ਵਿਚਾਲੇ ਹੋ ਰਿਹਾ ਹੈ। ਬੀ. ਸੀ. ਸੀ. ਆਈ. ਨੇ ਆਪਣੇ ਟਵੀਟਰ ਹੈਂਡਲ 'ਤੇ ਲਿਖਿਆ ਹੈ, ''ਭਾਰਤੀ ਟੀਮ ਦੀ ਵਾਪਸੀ। ਚਲੋ ਨਵੇਂ ਤੌਰ-ਤਰੀਕੇ ਅਪਣਾਈਏ।'
ਇਹ ਵੀ ਪੜ੍ਹੋ: ਬਾਲੀਵੁੱਡ ਅਦਾਕਾਰਾ ਨਾਲ ਡਾਂਸ ਕਰਦੇ ਨਜ਼ਰ ਆਏ ਵਾਰਨਰ, ਵੀਡੀਓ ਵਾਇਰਲ
#TeamIndia is BACK!
— BCCI (@BCCI) November 11, 2020
Let's embrace the new normal 💪#AUSvIND pic.twitter.com/csrQ3aVv21
ਭਾਰਤੀ ਟੀਮ ਦੇ ਜ਼ਿਆਦਾਤਰ ਖਿਡਾਰੀ ਆਈ. ਪੀ. ਐੱਲ. 'ਚ ਖੇਡ ਰਹੇ ਹਨ। ਆਪਣੀ ਟੀਮ ਦਾ ਅਭਿਆਨ ਸਮਾਪਤ ਹੋਣ ਤੋਂ ਬਾਅਦ ਉਹ ਰਾਸ਼ਟਰੀ ਟੀਮ ਲਈ ਤਿਆਰ ਕੀਤੇ ਗਏ ਜੀਵ ਸੁਰੱਖਿਆ ਵਾਤਾਵਰਣ 'ਚ ਚਲੇ ਗਏ। ਟੈਸਟ ਮਾਹਰ ਚੇਤੇਸ਼ਵਰ ਪੁਜਾਰਾ ਅਤੇ ਹੋਰ ਸਹਿਯੋਗੀ ਸਟਾਫ ਪਿਛਲੇ ਮਹੀਨੇ ਇੱਥੇ ਪਹੁੰਚਣ ਤੋਂ ਬਾਅਦ ਰਾਸ਼ਟਰੀ ਟੀਮ ਲਈ ਤਿਆਰ ਕੀਤੇ ਜੀਵ ਸੁਰੱਖਿਆ ਵਾਤਾਵਰਣ 'ਚ ਚਲੇ ਗਏ ਸਨ। ਟੂਰਨਾਮੈਂਟ ਦੇ ਸਥਾਨਕ ਆਯੋਜਕ ਗੇਮਪਲਾਨ ਸਪੋਰਟਸ ਪ੍ਰਾਈਵੇਟ ਲਿਮਟਿਡ ਨੇ ਕਿਹਾ ਕਿ ਉਹ ਟੂਰਨਾਮੈਂਟ ਨੂੰ 2021 'ਚ ਆਯੋਜਿਤ ਕਰਨ ਦਾ ਇੰਤਜ਼ਾਰ ਕਰਨਗੇ।