ਭਾਰਤੀ ਕ੍ਰਿਕਟ ਚੋਣਕਰਤਾ ਨੇ ਜਡੇਜਾ ਦੀ ਫਿੱਟਨੈਸ ਨੂੰ ਲੈ ਕੇ ਕੀਤਾ ਖੁਲ੍ਹਾਸਾ
Tuesday, Dec 25, 2018 - 07:38 PM (IST)

ਮੈਲਬੋਰਨ : ਆਲਰਾਊਂਡਰ ਰਵਿੰਦਰ ਜਡੇਜਾ ਦੀ ਸੱਟ ਦੀ ਪਰੇਸ਼ਾਨੀ ਭਾਰਤੀ ਟੀਮ ਦਾ ਪਿੱਛਾ ਨਹੀਂ ਛੱਡ ਰਹੀ ਅਤੇ ਹੁਣ ਭਾਰਤੀ ਚੋਣਕਰਤਾ ਮੁਖੀ ਐੱਮ. ਐੱਸ. ਕੇ. ਪ੍ਰਸਾਦ ਨੇ ਕਿਹਾ, ''ਜਡੇਜਾ ਆਸਟਰੇਲੀਆਈ ਦੌਰੇ ਲਈ ਚੋਣ ਦੇ ਸਮੇਂ ਪੂਰੀ ਤਰ੍ਹਾਂ ਫਿੱਟ ਸੀ। ਪ੍ਰਸਾਦ ਨੇ ਨਾਲ ਹੀ ਇਸ ਗੱਲ ਦੀ ਪੁਸ਼ਟੀ ਵੀ ਕੀਤੀ ਅਤੇ ਇਸ ਗੱਲ ਤੋਂ ਇਨਕਾਰ ਵੀ ਕੀਤਾ ਕਿ ਟੀਮ ਮੈਨੇਜਮੈਂਟ ਨੇ ਉਸ ਨੂੰ ਜਡੇਜਾ ਦੀ ਫਿੱਟਨੈਸ ਤੋਂ ਜਾਣੂ ਕਰਾਇਆ ਸੀ। ਭਾਰਤ ਦੂਜੇ ਪਰਥ ਟੈਸਟ 'ਚ ਤਜ਼ਰਬੇਕਾਰ ਸਪਿਨਰ ਤੋਂ ਬਿਨਾ ਉਤਰਿਆ ਸੀ ਜਿਸ ਦੀ ਸਾਬਕਾ ਕਪਤਾਨ ਸੁਨੀਲ ਗਾਵਸਕਰ ਸਮੇਤ ਕ੍ਰਿਕਟ ਜਾਣਕਾਰਾਂ ਨੇ ਆਲੋਚਨਾ ਕੀਤੀ ਸੀ। ਹਾਲਾਂਕਿ ਕਪਤਾਨ ਵਿਰਾਟ ਕੋਹਲੀ ਦਾ ਕਹਿਣਾ ਸੀ ਕਿ ਜਡੇਜਾ ਨੂੰ 100 ਫੀਸਦੀ ਨਾ ਹੋਣ ਕਾਰਨ ਜਡੇਜਾ ਟੈਸਟ ਲਈ ਚੁਣਿਆ ਨਹੀਂ ਗਿਆ ਸੀ। ਸ਼ਾਸਤਰੀ ਨੇ ਇਹ ਵੀ ਕਿਹਾ ਸੀ ਕਿ ਜਡੇਜਾ ਨੂੰ ਆਸਟਰੇਲੀਆ ਰਵਾਨਾ ਹੋਣ ਤੋਂ ਪਹਿਲਾਂ ਅਤੇ ਆਸਟਰੇਲੀਆ ਪਹੁੰਚਣ ਦੇ ਚਾਰ ਦਿਨ ਬਾਅਦ ਇੰਜੈਕਸ਼ਨ ਦਿੱਤੇ ਗਏ ਸੀ। ਇਨ੍ਹਾਂ ਵਿਵਾਦਾਂ ਤੋਂ ਬਾਅਦ ਜਡੇਜਾ ਨੂੰ ਮੈਲਬੋਰਨ ਟੈਸਟ ਲਈ ਭਾਰਤੀ ਪਲੇਈਂਗ ਇਲੈਵਨ ਵਿਚ ਸ਼ਾਮਲ ਕੀਤਾ ਗਿਆ ਹੈ।