ਭਾਰਤੀ ਕ੍ਰਿਕਟ ਨੂੰ ਹਾਰਦਿਕ ਪੰਡਯਾ ਨੂੰ ਇੰਨੀ ਤਵੱਜੋ ਨਹੀਂ ਦੇਣੀ ਚਾਹੀਦੀ : ਇਰਫਾਨ ਪਠਾਨ

04/27/2024 8:35:47 PM

ਨਵੀਂ ਦਿੱਲੀ-  ਸਾਬਕਾ ਤੇਜ਼ ਗੇਂਦਬਾਜ਼ ਇਰਫਾਨ ਪਠਾਨ ਨੇ ਕਿਹਾ ਕਿ ਭਾਰਤੀ ਕ੍ਰਿਕਟ ਨੂੰ ਕੌਮਾਂਤਰੀ ਪੱਧਰ ’ਤੇ ਇਕ ਆਲਰਾਊਂਡਰ ਦੇ ਰੂਪ ਵਿਚ ਹਾਰਦਿਕ ਪੰਡਯਾ ਨੂੰ ਇੰਨੀ ਤਵੱਜੋ ਨਹੀਂ ਦੇਣੀ ਚਾਹੀਦੀ ਕਿਉਂਕਿ ਉਹ ਆਈ. ਸੀ. ਸੀ. ਟੂਰਨਾਮੈਂਟ ਵਿਚ ਪ੍ਰਭਾਵਿਤ ਕਰਨ ਵਿਚ ਅਸਫਲ ਰਿਹਾ ਹੈ। ਮੁੰਬਈ ਇੰਡੀਅਨਜ਼ ਦਾ ਇਹ ਆਲਰਾਊਂਡਰ ਇਸ ਆਈ. ਪੀ. ਐੱਲ. ਸੈਸ਼ਨ ਵਿਚ ਖਰਾਬ ਫਾਰਮ ਨਾਲ ਜੂਝ ਰਿਹਾ ਹੈ, ਜਿਸ ਨਾਲ ਉਸਦੇ ਭਾਰਤ ਦੀ ਟੀ-20 ਵਿਸ਼ਵ ਕੱਪ ਟੀਮ ਵਿਚ ਸ਼ਾਮਲ ਹੋਣ ’ਤੇ ਸਵਾਲ ਉੱਠ ਰਹੇ ਹਨ। ਟੀਮ ਦਾ ਐਲਾਨ ਜਲਦ ਹੀ ਕੀਤਾ ਜਾਣਾ ਹੈ।
ਪਠਾਨ ਨੇ ਕਿਹਾ, ‘‘ਹਾਰਦਿਕ ਪੰਡਯਾ ਦੇ ਬਾਰੇ ਵਿਚ ਕਹਾਂ ਤਾਂ ਭਾਰਤੀ ਕ੍ਰਿਕਟ ਨੂੰ ਇਹ ਸਪੱਸ਼ਟ ਕਰਨ ਦੀ ਲੋੜ ਹੈ ਕਿ ਉਸ ਨੂੰ ਓਨੀ ਤਵੱਜੋ ਦੇਣੀ ਨਹੀਂ ਚਾਹੀਦੀ, ਜਿੰਨੀ ਹੁਣ ਤਕ ਦਿੱਤੀ ਹੈ। ਕਿਉਂਕਿ ਅਸੀਂ ਅਜੇ ਤਕ (ਉਸਦੀ ਮੌਜੂਦਗੀ ਵਿਚ) ਵਿਸ਼ਵ ਕੱਪ ਨਹੀਂ ਜਿੱਤਿਆ ਹੈ।’’
ਉਸ ਨੇ ਕਿਹਾ,‘‘ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਕ ਮੁੱਖ ਆਲਰਾਊਂਡਰ ਹੋ ਤਾਂ ਤੁਹਾਨੂੰ ਕੌਮਾਂਤਰੀ ਪੱਧਰ ’ਤੇ ਉਸ ਤਰ੍ਹਾਂ ਦਾ ਪ੍ਰਦਰਸ਼ਨ ਕਰਨਾ ਪਵੇਗਾ। ਜਿੱਥੋਂ ਤਕ ਆਲਰਾਊਂਡਰ ਦਾ ਸਵਾਲ ਹੈ ਤਾਂ ਉਸ ਨੇ ਕੌਮਾਂਤਰੀ ਪੱਧਰ ’ਤੇ ਇਸ ਤਰ੍ਹਾਂ ਨਾਲ ਪ੍ਰਭਾਵਿਤ ਨਹੀਂ ਕੀਤਾ ਹੈ। ਅਸੀਂ ਸਿਰਫ ਉਸਦੀ ਸਮਰੱਥਾ ਬਾਰੇ ਸੋਚ ਰਹੇ ਹਾਂ।’’
 


Aarti dhillon

Content Editor

Related News