ਵਿਅਕਤੀਗਤ ਪ੍ਰਤੀਯੋਗਿਤਾ ’ਚ ਤਮਗਾ ਜਿੱਤਣ ’ਚ ਅਸਫਲ ਰਹੇ ਭਾਰਤੀ ਸ਼ਤਰੰਜ ਖਿਡਾਰੀ

Thursday, Sep 28, 2023 - 10:33 AM (IST)

ਵਿਅਕਤੀਗਤ ਪ੍ਰਤੀਯੋਗਿਤਾ ’ਚ ਤਮਗਾ ਜਿੱਤਣ ’ਚ ਅਸਫਲ ਰਹੇ ਭਾਰਤੀ ਸ਼ਤਰੰਜ ਖਿਡਾਰੀ

ਹਾਂਗਝੋਓ– ਭਾਰਤੀ ਸ਼ਤਰੰਜ ਖਿਡਾਰੀ ਬੀਤੇ ਬੁੱਧਵਾਰ ਨੂੰ ਇੱਥੇ ਏਸ਼ੀਆਈ ਖੇਡਾਂ ਦੀ ਵਿਅਕਤੀਗਤ ਪ੍ਰਤੀਯੋਗਿਤਾ ’ਚ ਤਮਗਾ ਜਿੱਤਣ ਵਿੱਚ ਅਸਫਲ ਰਹੇ। ਗ੍ਰੈਂਡਮਾਸਟਰ ਵਿਦਿਤ ਗੁਜਰਾਤੀ (5.5 ਅੰਕ) ਤੇ ਅਰਜੁਨ ਐਰਗਾਸੀ (5.5) ਪੁਰਸ਼ ਵਰਗ ਵਿੱਚ ਕ੍ਰਮਵਾਰ 5ਵੇਂ ਤੇ 6ਵੇਂ ਸਥਾਨ ’ਤੇ ਰਹੇ, ਜਦਕਿ ਮਹਿਲਾ ਵਰਗ ’ਚ ਸਾਬਕਾ ਕਾਂਸੀ ਤਮਗਾ ਜੇਤੂ ਡੀ. ਹਰਿਕਾ (6 ਅੰਕ) ਚੌਥੇ ਤੇ 2006 ਦੀ ਚੈਂਪੀਅਨ ਕੋਨੇਰੂ ਹੰਪੀ 7ਵੇਂ ਸਥਾਨ ’ਤੇ ਰਹੀ। ਗੁਜਰਾਤੀ ਆਖਰੀ ਦੌਰ ਦੀ ਬਾਜ਼ੀ ਵਿਚ ਉਜਬੇਕਿਸਤਾਨ ਦੇ ਜਾਵੋਖਿਰ ਸਿੰਦਾਰੋਵ ਹੱਥੋਂ ਹਾਰ ਗਿਆ, ਜਿਸ ਨਾਲ ਉਸਦੀਆਂ ਤਮਗੇ ਦੀਆਂ ਉਮੀਦਾਂ ਖਤਮ ਹੋ ਗਈਆਂ।

ਇਹ ਵੀ ਪੜ੍ਹੋ : ਏਸ਼ੀਆਈ ਖੇਡਾਂ: ਦੇਸ਼ ਦੀਆਂ ਧੀਆਂ ਨੇ ਚਮਕਾਇਆ ਨਾਮ, ਸ਼ੂਟਿੰਗ 'ਚ ਮਹਿਲਾ ਪਿਸਟਲ ਟੀਮ ਨੇ ਜਿੱਤਿਆ ਗੋਲਡ
ਐਰਗਾਸੀ ਵੀ ਆਪਣੀ ਖੇਡ ਵਿੱਚ ਨਿਰੰਤਰਤਾ ਨਹੀਂ ਬਰਕਰਾਰ ਰੱਖ ਸਕਿਆ। ਉਸ ਨੇ ਆਖਰੀ ਦੌਰ ਵਿੱਚ ਬੰਗਲਾਦੇਸ਼ ਦੇ ਇਨਾਮੁਲ ਹੁਸੈਨ ਨੂੰ ਹਰਾ ਕੇ ਜਿੱਤ ਦੇ ਨਾਲ ਆਪਣੀ ਮੁਹਿੰਮ ਦਾ ਅੰਤ ਕੀਤਾ।

ਇਹ ਵੀ ਪੜ੍ਹੋ : ਸਾਬਕਾ ਫੁੱਟਬਾਲਰ ਰੋਨਾਲਡੋ ਨੇ ਰਚਾਇਆ ਤੀਜਾ ਵਿਆਹ, 14 ਸਾਲ ਛੋਟੀ ਪਤਨੀ ਹੈ ਬੇਹੱਦ ਖ਼ੂਬਸੂਰਤ
ਮਹਿਲਾ ਵਰਗ ਵਿੱਚ ਹਰਿਕਾ ਤੇ ਹੰਪੀ 8ਵੇਂ ਦੌਰ ਵਿਚ ਇਕ-ਦੂਜੇ ਦੇ ਸਾਹਮਣੇ ਸਨ। ਇਹ ਬਾਜ਼ੀ ਡਰਾਅ ਰਹੀ। ਹਰਿਕਾ ਨੇ 9ਵੇਂ ਤੇ ਆਖਰੀ ਦੌਰ ਵਿੱਚ ਸੋਨ ਤਮਗਾ ਜੇਤੂ ਜਿਨੇਰ ਝੂ (ਚੀਨ) ਨੂੰ ਹਰਾਇਆ ਜਦਕਿ ਹੰਪੀ ਨੇ ਬਿਬਿਸਾਰਾ ਅਸੌਬਾਯੇਵਾ (ਕਜ਼ਾਕਿਸਤਾਨ) ਵਿਰੁੱਧ ਬਾਜ਼ੀ ਡਰਾਅ ਕਰਵਾਈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711


author

Aarti dhillon

Content Editor

Related News