ਸਾਲ 2020 ਹੁਣ ਤੱਕ ਨਹੀਂ ਰਿਹਾ ਕੋਹਲੀ ਲਈ ਚੰਗਾ, ਕਿਸੇ ਫਾਰਮੈਟ 'ਚ ਨਹੀਂ ਲੱਗਾ ਇਕ ਵੀ ਸੈਂਕੜਾ

03/01/2020 2:53:29 PM

ਸਪੋਰਟਸ ਡੈਸਕ— ਰਨ ਮਸ਼ੀਨ ਦੇ ਨਾਂ ਨਾਲ ਮਸ਼ਹੂਰ ਵਿਰਾਟ ਕੋਹਲੀ ਲਈ ਇਹ ਸਾਲ ਕੁਝ ਖਾਸ ਨਹੀਂ ਗੁਜ਼ਰ ਰਿਹਾ। ਸਾਲ 2020 ਦੇ ਦੋ ਮਹੀਨੇ ਗੁਜ਼ਰ ਚੁੱਕੇ ਹਨ ਅਤੇ ਵਿਰਾਟ ਅਜੇ ਤਕ ਪਹਿਲੇ ਅੰਤਰਰਾਸ਼ਟਰੀ ਸੈਂਕੜਾ ਦਾ ਇੰਤਜ਼ਾਰ ਕਰ ਰਿਹਾ ਹੈ । ਟੀ-20, ਵਨ-ਡੇ, ਜਾਂ ਫਿਰ ਟੈਸਟ ਕਿਸੇ ਵੀ ਫਾਰਮੈਟ 'ਚ ਕੋਹਲੀ ਤੀਹਰੇ ਅੰਕ ਤੱਕ ਨਹੀਂ ਪਹੁੰਚ ਸਕਿਆ। ਕ੍ਰਾਇਸਟਚਰਚ ਟੈਸਟ 'ਚ ਕੋਹਲੀ ਜਦੋਂ ਦੂਜਾ ਟੈਸਟ ਖੇਡਣ ਕੀਵੀਆਂ ਸਾਹਮਣੇ ਉਤਰਿਆਂ ਤਾਂ ਇਕ ਵਾਰ ਫਿਰ ਸਭ ਨੂੰ ਨਾਰਾਜ਼ ਕੀਤਾ ਅਤੇ ਸਿਰਫ 3 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਿਆ। ਉਉਸ ਤੋਂ ਬਾਅਦ ਕੋਹਲੀ ਜਦੋਂ ਦੌੜਾਂ ਨਾ ਬਣਾ ਸਕਣ ਨੂੰ ਲੈ ਕੇ ਸਵਾਲ ਪੁੱਛਿਆ ਗਿਆ ਤਾਂ ਕੋਹਲੀ ਦਾ ਕਹਿਣਾ ਸੀ ਕਿ ਕਦੇ-ਕਦੇ ਅੰਕੜੇ ਤੁਹਾਡੀ ਪਰਫਾਰਮੈਂਸ ਬਾਰੇ ਨਹੀਂ ਦੱਸ ਪਾਉਂਦੇ।PunjabKesari
ਟੀ-20 'ਚ ਇਸ ਸਾਲ ਦਾ ਹੁਣ ਤਕ ਦਾ ਪ੍ਰਦਸ਼ਨ
ਸਾਲ ਦੀ ਸ਼ੁਰੂਆਤ ਟੀ-20 ਸੀਰੀਜ਼ ਦੇ ਨਾਲ ਹੋਈ ਸੀ। ਭਾਰਤ ਨੇ ਸ਼੍ਰੀਲੰਕਾ ਖਿਲਾਫ ਤਿੰਨ ਟੀ-20 ਮੈਚ ਖੇਡੇ ਸਨ। ਜਿਨ੍ਹਾਂ 'ਚ ਵਿਰਾਟ ਨੇ ਕ੍ਰਮਵਾਰ : 30 ਅਤੇ 26 ਦੌੜਾਂ ਬਣਾਇਆਂ ਸਨ। ਇਸ ਤੋਂ ਬਾਅਦ ਕੀਵੀਆਂ ਖਿਲਾਫ ਪੰਜ ਟੀ-20 ਖੇਡੇ ਜਿਸ 'ਚ ਭਾਰਤ ਨੇ ਕਲੀਨ ਸਵੀਪ ਜਰੂਰ ਕੀਤਾ ਪਰ ਕੋਹਲੀ ਇਨਾਂ ਪੰਜ ਮੈਚਾਂ 'ਚ ਇਕ ਵੀ ਸੈਂਕੜਾ ਨਾ ਲਗਾ ਸਕਿਆ।PunjabKesari ਵਨ-ਡੇ 'ਚ ਵੀ ਕੋਹਲੀ ਦਾ ਬੱਲਾ ਰਿਹਾ ਖਾਮੋਸ਼
ਕੋਹਲੀ ਨੇ ਇਸ ਸਾਲ ਹੁਣ ਤਕ 6 ਵਨ-ਡੇ ਮੈਚ ਖੇਡ ਲਏ ਹਨ ਪਰ ਇਨ੍ਹਾਂ 6 ਮੈਚਾਂ ਦੌਰਾਨ ਕੋਹਲੀ ਨੇ ਇਕ ਵੀ ਸੈਂਕੜਾ ਨਹੀਂ ਲਗਾਇਆ। ਪਹਿਲਾ ਕੰਗਾਰੂਆਂ ਖਿਲਾਫ ਤਿੰਨ ਮੈਚਾਂ ਦੀ ਸੀਰੀਜ਼ ਖੇਡੀ ਜਿਸ 'ਚ ਕੋਹਲੀ ਨੇ 16, 78, 89 ਦੌੜਾਂ ਬਣਾਈਆਂ। ਇਸ ਤੋਂ ਬਾਅਦ ਕੀਵੀਆਂ ਖਿਲਾਫ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ 'ਚ ਭਾਰਤ ਨੂੰ ਸਾਰੇ ਮੈਚ ਗੁਆਉਣੇ  ਪਏ। ਉਸ ਸੀਰੀਜ਼ 'ਚ ਵੀ ਵਿਰਾਟ ਸੈਂਕੜਾ ਤਾਂ ਦੂਰ ਦੋ ਮੈਚਾਂ 'ਚ ਅਰਧ ਸੈਂਕੜਾ ਤਕ ਨਹੀਂ ਲੱਗਾ ਸਕਿਆ। ਇਸ 'ਚ ਵਿਰਾਟ ਨੇ ਕਰਮਸ਼ : 51, 15 ਅਤੇ 9 ਦੌੜਾਂ ਦੀ ਪਾਰੀ ਖੇਡੀ ਸੀ।PunjabKesari ਟੈਸਟ 'ਚ ਤਾਂ ਪੂਰੀ ਤਰ੍ਹਾਂ ਰਿਹਾ ਫਲਾਪ
ਵਨ-ਡੇ ਅਤੇ ਟੀ-20 'ਚ ਕੋਹਲੀ ਇਸ ਸਾਲ ਤਦ ਵੀ ਥੋੜ੍ਹੇ ਬਹੁਤ ਦੌੜਾਂ ਬਣਾ ਰਿਹਾ ਸੀ ਪਰ ਟੈਸਟ 'ਚ ਉਨ੍ਹਾਂ ਦਾ ਬੱਲਾ ਕੋਹਲੀ ਦਾ ਸਾਥ ਨਹੀਂ ਦੇ ਰਿਹਾ। ਇਸ ਸਾਲ ਕੋਹਲੀ ਨੇ ਹੁਣ ਤਕ ਟੈਸਟ 'ਚ ਤਿੰਨ ਪਾਰੀਆਂ ਖੇਡੀਆਂ ਹਨ ਜਿਸ 'ਚ ਕੁਲ ਸਿਰਫ 24 ਦੌੜਾਂ ਬਣਾਈਆਂ। ਇਸ 'ਚ ਵੇਲਿੰਗਟਨ ਟੈਸਟ 'ਚ ਉਸ ਨੇ 2 ਅਤੇ 19 ਦੌੜਾਂ ਬਣਾਈਆਂ ਸਨ। ਉਥੇ ਹੀ ਕ੍ਰਾਇਸਟਚਰਚ 'ਚ ਤਿੰਨ ਦੌੜਾਂ ਬਣਾ ਕੇ ਆਊਟ ਹੋ ਗਿਆ।PunjabKesari


Related News