ਭਾਰਤੀ ਕਪਤਾਨ ਨੇ ਟੀ-20 ਮੈਚ ਦੀ ਜਿੱਤ ਦਾ ਸਿਹਰਾ ਗੇਂਦਬਾਜ਼ਾਂ ਸਿਰ ਬੰਨ੍ਹਿਆ

Thursday, Dec 21, 2017 - 01:20 AM (IST)

ਭਾਰਤੀ ਕਪਤਾਨ ਨੇ ਟੀ-20 ਮੈਚ ਦੀ ਜਿੱਤ ਦਾ ਸਿਹਰਾ ਗੇਂਦਬਾਜ਼ਾਂ ਸਿਰ ਬੰਨ੍ਹਿਆ

ਨਵੀਂ ਦਿੱਲੀ— ਭਾਰਤ ਤੇ ਸ਼੍ਰੀਲੰਕਾ ਵਿਚਾਲੇ ਪਹਿਲਾ ਟੀ-20 ਮੈਚ ਬਾਰਾਬਤੀ ਸਟੇਡੀਅਮ 'ਚ ਖੇਡਿਆ ਗਿਆ। ਸ਼੍ਰੀਲੰਕਾ ਨੇ ਪਹਿਲਾਂ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਸ਼੍ਰੀਲੰਕਾ ਨੂੰ 181 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ 'ਚ ਬੱਲੇਬਾਜ਼ੀ ਕਰਦੇ ਹੋਏ ਸ਼੍ਰੀਲੰਕਾਈ ਬੱਲੇਬਾਜ਼ ਕੁਝ ਖਾਸ ਨਹੀਂ ਕਰ ਸਕੇ 'ਤੇ ਸ਼੍ਰੀਲੰਕਾ ਦੀ ਪੂਰੀ ਟੀਮ 87 ਦੌੜਾਂ 'ਤੇ ਢੇਰ ਹੋ ਹੋ ਗਈ।  ਭਾਰਤ ਨੇ ਟੀ-20 ਸੀਰੀਜ਼ 'ਚ 1-0 ਨਾਲ ਬੜ੍ਹਤ ਬਣਾ ਲਈ ਹੈ।
ਇਸ ਜਿੱਤ ਤੋਂ ਬਾਅਦ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਸਪਿਨ ਗੇਂਦਬਾਜ਼ਾਂ ਦੀ ਸ਼ਲਾਘਾ ਕੀਤੀ ਤੇ ਕਿਹਾ ਉਨ੍ਹਾਂ ਦੇ ਪ੍ਰਦਰਸ਼ਨ ਨੂੰ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦੇ। ਰੋਹਿਤ ਨੇ ਕਿਹਾ ਕਿ ਚਹਿਲ ਤੇ ਕੁਲਦੀਪ ਦੇ ਓਵਰਾਂ 'ਚ ਵਿਕਟ ਹਾਸਲ ਕਰਨਾ ਬਹੁਤ ਵੱਡੀ ਉਪਲੱਬਧੀ ਹੈ। ਉਨ੍ਹਾਂ ਨੂੰ ਪਤਾ ਹੈ ਕਿ ਟੀਮ ਉਨ੍ਹਾਂ ਤੋਂ ਕੀ ਚਾਹੁੰਦੀ ਹੈ ਤੇ ਉਹ ਉਸ ਦੇ ਅਨੁਸਾਰ ਪ੍ਰਦਰਸ਼ਨ ਕਰਦੇ ਹਨ। ਰੋਹਿਤ ਨੇ ਗੇਂਦਬਾਜ਼ਾਂ ਤੋਂ ਇਲਾਵਾਂ ਬੱਲੇਬਾਜ਼ਾਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਰਾਹੁਲ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਤੇ ਫਿਰ ਧੋਨੀ-ਮਨੀਸ਼ ਪਾਂਡੇ ਨੇ ਸ਼ਾਨਦਾਰ ਅੰਤ ਕੀਤਾ। ਧੋਨੀ ਨੂੰ ਨੰਬਰ 4 'ਤੇ ਬੱਲੇਬਾਜ਼ੀ ਕਰਵਾਉਣ ਦਾ ਸਾਨੂੰ ਫਾਇਦਾ ਮਿਲਿਆ। ਉਨ੍ਹਾਂ ਨੇ ਸਾਡੇ ਲਈ ਕਈ ਮੈਚ ਜਿੱਤੇ ਹਨ।


Related News