ਆਖਰੀ ਟੀ20 'ਚ ਕੋਹਲੀ ਦੀ ਜਗ੍ਹਾ ਕਪਤਾਨੀ ਕਰਦਾ ਨਜ਼ਰ ਆ ਸਕਦਾ ਹੈ ਇਹ ਖਿਡਾਰੀ

02/01/2020 2:09:51 PM

ਸਪੋਰਟਸ ਡੈਸਕ— ਭਾਰਤੀ ਟੀਮ ਨੇ ਨਿਊਜ਼ੀਲੈਂਡ ਨੂੰ ਉਸਦੇ ਘਰੇਲੂ ਮੈਦਾਨ 'ਤੇ 5 ਪੰਜ ਮੈਚਾਂ ਦੀ ਟੀ 20 ਸੀਰੀਜ਼ ਦੇ ਪਹਿਲੇ 4 ਮੈਚਾਂ 'ਚ ਬਹੁਤ ਹੀ ਬੁਰੀ ਨਾਲ ਹਰਾਇਆ ਹੈ। ਜਿਸ ਤੋਂ ਬਾਅਦ ਹੁਣ ਸੀਰੀਜ਼ ਦਾ ਆਖਰੀ ਅਤੇ 5ਵਾਂ ਮੈਚ 2 ਫਰਵਰੀ (ਐਤਵਾਰ) ਨੂੰ ਬੇ ਓਵਲ 'ਚ ਖੇਡਿਆ ਜਾਵੇਗਾ। ਇਸ ਆਖਰੀ ਮੈਚ ਨੂੰ ਜਿੱਤ ਕੇ ਟੀਮ ਇੰਡੀਅਾ ਇਹ ਸੀਰੀਜ਼ 5-0 ਨਾਲ ਜਿੱਤਣ ਦੀ ਪੂਰੀ ਕੋਸ਼ਿਸ਼ ਕਰੇਗੀ। ਉਥੇ ਹੀ ਦੂਜੇ ਪਾਸੇ ਕੀਵੀ ਟੀਮ ਸੀਰੀਜ਼ ਗੁਆਉਣ ਤੋਂ ਬਾਅਦ ਇਕ ਮੈਚ ਜਿੱਤ ਕੇ ਆਪਣੀ ਇੱਜ਼ਤ ਬਚਾਉਣਾ ਦੇ ਇਰਾਦੇ ਨਾਲ ਉਤਰੇਗੀ। ਇਸ ਆਖਰੀ ਟੀ-20 ਮੁਕਾਬਲੇ 'ਚ ਇਕ ਵੱਡਾ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ।  ਇਸ ਮੈਚ 'ਚ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਆਰਾਮ ਕਰ ਸਕਦੇ ਹਨ,  ਜਦ ਕਿ ਉਨ੍ਹਾਂ ਦੀ ਜਗ੍ਹਾ ਟੀਮ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਕਪਤਾਨੀ ਕਰ ਸਕਦਾ ਹੈ।PunjabKesari ਬੇ ਓਵਲ ਦੇ ਮੈਦਾਨ 'ਤੇ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਆਖਰੀ ਟੀ20 ਮੈਚ 'ਚ ਕਪਤਾਨ ਵਿਰਾਟ ਕੋਹਲੀ ਆਰਾਮ ਕਰ ਸੱਕਦੇ ਹਨ। ਕਿਉਂਕਿ ਉਸ ਤੋਂ ਬਾਅਦ ਉਨ੍ਹਾਂ ਨੂੰ ਵਨ ਡੇ ਅਤੇ ਟੈਸਟ ਸੀਰੀਜ਼ ਵੀ ਖੇਡਣੀ ਹੈ। ਇਸ ਕਾਰਨ ਵਿਰਾਟ ਕੋਹਲੀ ਦੇ ਗੈਰਮੌਜੂਦਗੀ 'ਚ ਭਾਰਤੀ ਟੀਮ ਦੀ ਕਪਤਾਨੀ ਰੋਹਿਤ ਸ਼ਰਮਾ ਕਰਦੇ ਹੋਏ ਨਜ਼ਰ ਆ ਸਕਦੇ ਹਨ, ਜੋ ਚੌਥੇ ਮੈਚ 'ਚ ਆਰਾਮ ਕਰ ਰਹੇ ਸਨ। ਪਲੇਇੰਗ ਇਲੈਵਨ 'ਚ ਵਾਪਸੀ ਦੇ ਨਾਲ ਹੀ ਰੋਹਿਤ ਸ਼ਰਮਾ ਇਸ ਮਹਤਵਪੂਰਨ ਜ਼ਿੰਮੇਵਾਰੀ ਨੂੰ ਨਿਭਾ ਸੱਕਦੇ ਹਨ। ਜਿਸਦੇ ਕਾਰਨ ਭਾਰਤੀ ਟੀਮ ਆਖਰੀ ਮੈਚ 'ਚ ਕੁਝ ਵੱਡਾ ਬਦਲਾਅ ਕਰਕੇ ਸੀਰੀਜ਼ 'ਚ ਕਲੀਨ ਸਵੀਪ ਕਰਨ ਦੀ ਪੂਰੀ ਕੋਸ਼ਿਸ਼ ਕਰਦੀ ਹੋਈ ਨਜ਼ਰ ਆਵੇਗੀ।PunjabKesari
ਹੁਣ ਤਕ ਰੋਹਿਤ ਸ਼ਰਮਾ ਨੇ ਭਾਰਤੀ ਟੀਮ ਲਈ ਟੀ-20 ਫ਼ਾਰਮੈਟ 'ਚ 18 ਮੁਕਾਬਲੇ 'ਚ ਕਪਤਾਨੀ ਕੀਤੀ ਹੈ। ਜਿਸ 'ਚੋਂ ਉਨ੍ਹਾਂ ਨੇ 14 ਮੈਚਾਂ 'ਚ ਜਿੱਤ ਦਰਜ ਕੀਤੀ ਹੈ। ਜਦੋਂ ਕਿ 4 ਮੈਚ 'ਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਨਿਊਜ਼ੀਲੈਂਡ 'ਚ ਕਪਤਾਨੀ ਦੇ ਰਿਕਾਰਡ ਦੀ ਗੱਲ ਕਰੀਏ ਤਾਂ ਹਿੱਟਮੈਨ ਨੇ ਹੁਣ ਤਕ ਇਸ ਕੀਵੀ ਜ਼ਮੀਨ 'ਤੇ 3 ਮੈਚਾਂ 'ਚ ਕਪਤਾਨੀ ਕੀਤੀ ਹੈ। ਜਿਨ੍ਹਾਂ 'ਚੋਂ ਉਨ੍ਹਾਂ ਨੂੰ 2 ਮੈਚਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਜਦ ਕਿ ਇਕ ਮੈਚ 'ਚ ਹੀ ਜਿੱਤ ਮਿਲੀ ਹੈ। ਜਦੋਂ ਬੇ ਓਵਲ 'ਚ ਰੋਹਿਤ ਬਤੌਰ ਕਪਤਾਨ ਮੈਦਾਨ 'ਤੇ ਉਤਰੇਗਾ ਤਾਂ ਉਸ  ਦਾ ਟੀਚਾ ਇੱਥੇ ਆਪਣੇ ਕਪਤਾਨੀ ਰਿਕਾਰਡ ਨੂੰ ਸੁਧਾਰਨ 'ਤੇ ਹੋਵੇਗਾ। ਹਾਲਾਂਕਿ ਕਪਤਾਨ ਦੇ ਰੂਪ 'ਚ ਰੋਹਿਤ ਦਾ ਰਿਕਾਰਡ ਸ਼ਾਨਦਾਰ ਰਿਹਾ ਹੈ।PunjabKesari


Related News