ਭਾਰਤੀ ਮੁੱਕੇਬਾਜ਼ਾਂ ਦੀ ਰੈਂਕਿੰਗ 'ਚ ਉਛਾਲ, ਪੰਘਲ ਨੰਬਰ ਵਨ, ਮੈਰੀ ਤੀਜੇ ਸਥਾਨ 'ਤੇ

07/10/2020 8:51:00 PM

ਨਵੀਂ ਦਿੱਲੀ– ਭਾਰਤੀ ਮੁੱਕੇਬਾਜ਼ੀ ਮਹਾਸੰਘ (ਬੀ. ਐੱਫ. ਆਈ.) ਦੇ ਮੁਖੀ ਅਜੇ ਸਿੰਘ ਨੇ ਕਿਹਾ ਹੈ ਕਿ ਟ੍ਰੇਨਿੰਗ ਸ਼ੁਰੂ ਹੋਣ ਤੋਂ ਪਹਿਲਾਂ ਖਿਡਾਰੀਆਂ ਦੀ ਰੈਂਕਿੰਗ ਵਿਚ ਸੁਧਾਰ ਹੋਣ ਨਾਲ ਉਨ੍ਹਾਂ ਦਾ ਮਨੋਬਲ ਵਧੇਗਾ, ਜਿਹੜੀ ਅਗਲੇ ਸਾਲ ਹੋਣ ਵਾਲੀਆਂ ਟੋਕੀਓ ਓਲੰਪਿਕ ਲਈ ਮਜ਼ਬੂਤ ਸੰਕੇਤ ਹੈ। ਭਾਰਤੀ ਮੁੱਕੇਬਾਜ਼ਾਂ ਨੇ ਲਗਾਤਾਰ ਵਿਸ਼ਵ ਚੈਂਪੀਅਨਸ਼ਿਪ ਲਈ ਟਾਪ-6 ਵਿਚ ਜਗ੍ਹਾ ਬਣਾ ਕੇ ਤੇ ਰਿਕਾਰਡ 9 ਓਲੰਪਿਕ ਕੋਟਾ ਸਥਾਨ ਹਾਸਲ ਕਰਕੇ ਆਪਣੀ ਸ੍ਰੇਸ਼ਠਤਾ ਨੂੰ ਸਾਬਤ ਕੀਤਾ ਹੈ । 

PunjabKesari
ਕੌਮਾਂਤਰੀ ਮੁੱਕੇਬਾਜ਼ੀ ਸੰਘ ਵਲੋਂ ਜਾਰੀ ਰੈਂਕਿੰਗ ਵਿਚ 12 ਖਿਡਾਰੀਆਂ ਨੇ ਟਾਪ-10 ਵਿਚ ਆਪਣੀ ਜਗ੍ਹਾ ਬਣਾਈ ਹੈ, ਜਿਸ ਵਿਚ 8 ਮਹਿਲਾਵਾਂ ਤੇ 4 ਪੁਰਸ਼ ਸ਼ਾਮਲ ਹਨ। ਬੀ. ਐੱਫ. ਆਈ. ਦੇ ਪ੍ਰਧਾਨ ਅਜੈ ਸਿੰਘ ਨੇ ਕਿਹਾ ਕਿ ਬਤੌਰ ਬੀ. ਐੱਫ. ਆਈ. ਪ੍ਰਧਾਨ ਮੈਂ ਹਮੇਸ਼ਾ ਭਾਰਤੀ ਮੁੱਕੇਬਾਜ਼ਾਂ ਨੂੰ ਰੈਂਕਿੰਗ 'ਚ ਟਾਪ 'ਤੇ ਦੇਖਣਾ ਚਾਹੁੰਦਾ ਹਾਂ ਤੇ ਇਸ ਨਾਲ ਮੈਨੂੰ ਅੰਤਮ ਸੰਤੁਸ਼ਟੀ ਮਿਲਦੀ ਹੈ। ਤਮਗਾ ਜਿੱਤਣਾ ਤੇ ਰੈਂਕਿੰਗ 'ਚ ਟਾਪ 'ਤੇ ਆਉਣਾ ਤਜਰਬਾ ਹੈ ਪਰ ਸਾਨੂੰ ਹੁਣ ਭਾਰਤ ਦੇ ਲਈ ਓਲੰਪਿਕ ਤਮਗਾ ਜਿੱਤਣ ਦੇ ਮਿਸ਼ਨ 'ਚ ਕੋਸ਼ਿਸ਼ ਕਰਨੀ ਹੈ।

PunjabKesari
ਇਸ ਵਿਚ ਅਮਿਤ ਪੰਘਲ (52 ਕਿ. ਗ੍ਰਾ.) ਚੋਟੀ 'ਤੇ ਕਾਬਜ਼ ਹੈ ਜਦਕਿ 6 ਵਾਰ ਦੀ ਵਿਸ਼ਵ ਚੈਂਪੀਅਨ ਐੱਮ. ਸੀ. ਮੈਰੀਕਾਮ 51 ਕਿ. ਗ੍ਰਾ. ਵਿਚ ਤੀਜੇ ਸਥਾਨ 'ਤੇ ਹੈ ਜਦਕਿ ਮਹਿਲਾ ਵਿਸ਼ਵ ਚੈਂਪੀਅਨਸ਼ਿਪ ਵਿਚ ਚਾਂਦੀ ਤਮਗੇ ਨਾਲ ਜੇਤੂ ਸ਼ੁਰੂਆਤ ਕਰਨ ਵਾਲੀ ਨੌਜਵਾਨ ਮੰਜੂ ਰਾਣੀ (48 ਕਿ. ਗ੍ਰਾ. ਵਿਚ) ਕਰੀਅਰ ਦੇ ਸਰਵਸ੍ਰੇਸ਼ਠ ਨੰਬਰ-2 'ਤੇ ਹੈ। ਟਾਪ-10 ਵਿਚ ਸ਼ਾਮਲ ਭਾਰਤੀ ਪੁਰਸ਼ਾਂ ਵਿਚ ਦੀਪਕ 49 ਕਿ. ਗ੍ਰਾ. ਵਿਚ 6ਵੇਂ ਸਥਾਨ 'ਤੇ, ਕਵਿੰਦਰ ਸਿੰਘ ਬਿਸ਼ਟ 56 ਕਿ. ਗ੍ਰਾ. ਵਿਚ ਚੌਥੇ ਸਥਾਨ 'ਤੇ ਅਤੇ ਮਨੀਸ਼ ਕੌਸ਼ਿਕ 64 ਕਿ. ਗ੍ਰਾ. ਵਿਚ 6ਵੇਂ ਸਥਾਨ 'ਤੇ ਹੈ। ਮਹਿਲਾਵਾਂ ਵਿਚ ਜਮੁਨਾ ਬੋਰੋ 54 ਕਿ. ਗ੍ਰਾ. ਵਿਚ 5ਵੇਂ ਸਥਾਨ 'ਤੇ, ਸੋਨੀਆ ਚਾਹਲ 57 ਕਿ. ਗ੍ਰਾ. ਵਿਚ ਚੌਥੇ ਸਥਾਨ 'ਤੇ, ਸਿਮਰਨਜੀਤ ਕੌਰ 64 ਕਿ. ਗ੍ਰਾ. ਵਿਚ ਛੇਵੇਂ ਸਥਾਨ 'ਤੇ, ਲਵਲੀਨਾ ਬੋਰਗਹੇਨ 69 ਕਿ. ਗ੍ਰਾ. ਵਿਚ ਤੀਜੇ ਸਥਾਨ 'ਤੇ , ਪੂਜਾ ਰਾਣੀ 81 ਕਿ. ਗ੍ਰਾ. ਿਵਚ 8ਵੇਂ ਸਥਾਨ 'ਤੇ ਸੀਮਾ ਪੂਨੀਆ 81 ਕਿ. ਗ੍ਰਾ. ਤੋਂ ਵੱਧ ਵਿਚ 6ਵੇਂ ਸਥਾਨ 'ਤੇ ਹੈ।


Gurdeep Singh

Content Editor

Related News