ਓਲੰਪਿਕ ਤੋਂ ਪਹਿਲਾਂ ਅਭਿਆਸ ਲਈ ਨੂੰ ਇਟਲੀ ਜਾਣਗੇ ਭਾਰਤੀ ਮੁੱਕੇਬਾਜ਼
Saturday, Jun 19, 2021 - 11:44 AM (IST)
ਸਪੋਰਟਸ ਡੈਸਕ— ਓਲੰਪਿਕ ’ਚ ਜਗ੍ਹਾ ਬਣਾ ਚੁੱਕੇ 9 ਮੁੱਕੇਬਾਜ਼ਾਂ ’ਚੋਂ ਅੱਠ ਮੁੱਕੇਬਾਜ਼ ਅਭਿਆਸ ਲਈ ਆਪਣੇ ਸਾਥੀਆਂ ਨਾਲ ਸ਼ਨੀਵਾਰ ਨੂੰ ਇਟਲੀ ਲਈ ਰਵਾਨਾ ਹੋਣਗੇ ਜਿੱਥੇ ਉਹ 23 ਜੁਲਾਈ ਤੋਂ 8 ਅਗਸਤ ਵਿਚਾਲੇ ਹੋਣ ਵਾਲੇ ਟੋਕੀਓ ਓਲੰਪਿਕ ਖੇਡਾਂ ਲਈ ਅਭਿਆਸ ਕੈਂਪ ’ਚ ਹਿੱਸਾ ਲੈਣਗੇ। 6 ਵਾਰ ਦੀ ਵਿਸ਼ਵ ਚੈਂਪੀਅਨ ਐੱਮ. ਸੀ. ਮੈਰੀਕਾਮ (51 ਕਿਲੋਗ੍ਰਾਮ) ਨੇ ਖੇਡ ਸ਼ੁਰੂ ਹੋਣ ਤਕ ਪੁਣੇ ਦੇ ਫ਼ੌਜੀ ਖੇਡ ਅਦਾਰੇ ’ਚ ਹੀ ਅਭਿਆਸ ਕਰਨ ਦਾ ਫ਼ੈਸਲਾ ਕੀਤਾ ਹੈ।
ਓਲੰਪਿਕ ਲਈ ਕੁਆਲੀਫ਼ਾਈ ਕਰ ਚੁੱਕੇ ਪੰਜ ਪੁਰਸ਼ ਮੁੱਕੇਬਾਜ਼- ਅਮਿਤ ਪੰਘਾਲ (52 ਕਿਲੋਗ੍ਰਾਮ), ਮਨੀਸ਼ ਕੌਸ਼ਿਕ (63 ਕਿਲੋਗ੍ਰਾਮ), ਵਿਕਾਸ ਕ੍ਰਿਸ਼ਨ (69 ਕਿਲੋਗ੍ਰਾਮ), ਆਸ਼ੀਸ਼ ਚੌਧਰੀ (75 ਕਿਲੋਗ੍ਰਾਮ) ਤੇ ਸਤੀਸ਼ ਕੁਮਾਰ +91 ਕਿਲੋਗ੍ਰਾਮ) ਦੇ ਨਾਲ ਪੰਜ ਵਾਰ ਦੇ ਏਸ਼ੀਆਈ ਤਮਗ਼ਾ ਜੇਤੂ ਸ਼ਿਵ ਥਾਪਾ (63 ਕਿਲੋਗ੍ਰਾਮ) ਤੇ ਸਟ੍ਰੈਂਜਾ ਮੈਮੋਰੀਅਲ ਦੇ ਚਾਂਦੀ ਤਮਗਾ ਜੇਤੂ ਦੀਪਕ ਕੁਮਾਰ (52 ਕਿਲਗ੍ਰਾਮ ਵੀ ਕੈਂਪ ’ਚ ਹਿੱਸਾ ਲੈਣਗੇ।