ਓਲੰਪਿਕ ਦਾ ਟਿਕਟ ਕਟਾ ਚੁੱਕੇ ਭਾਰਤੀ ਮੁੱਕੇਬਾਜ਼ ਤਿੰਨ ਹਫ਼ਤੇ ਵਿਦੇਸ਼ ’ਚ ਕਰਨਗੇ ਤਿਆਰੀ
Wednesday, Jun 02, 2021 - 05:47 PM (IST)
ਦੁਬਈ— ਦੁਬਈ ’ਚ ਏਸ਼ੀਆਈ ਚੈਂਪੀਅਨਸ਼ਿਪ ’ਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਵਾਲੇ ਓਲੰਪਿਕ ਲਈ ਕੁਆਲੀਫ਼ਾਈ ਕਰ ਚੁੱਕੇ ਭਾਰਤੀ ਮੁੱਕੇਬਾਜ਼ ਕੁਝ ਦਿਨਾਂ ਦੇ ਬ੍ਰੇਕ ਦੇ ਬਾਅਦ ਤਿੰਨ ਹਫ਼ਤੇ ਦੀ ਟ੍ਰੇਨਿੰਗ ਲਈ ਵਿਦੇਸ਼ ਰਵਾਨਾ ਹੋਣਗੇ। ਭਾਰਤੀ ਮੁੱਕੇਬਾਜ਼ਾਂ ਨੇ ਦੋ ਸੋਨ, ਪੰਜ ਚਾਂਦੀ ਤੇ ਅੱਠ ਕਾਂਸੀ ਤਮਗ਼ਿਆਂ ਸਮੇਤ ਕੁਲ 15 ਤਮਗ਼ੇ ਜਿੱਤੇ ਹਨ।
ਭਾਰਤੀ ਪੁਰਸ਼ ਮੁੱਕੇਬਾਜ਼ੀ ਦੇ ਉੱਚ ਪ੍ਰਦਰਸ਼ਨ ਨਿਰਦੇਸ਼ਕ ਸੈਂਟੀਆਗੋ ਨੀਵਾ ਨੇ ਕਿਹਾ ਕਿ ਖਿਡਾਰੀ 23 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਓਲੰਪਿਕ ਤੋਂ ਪੰਜ ਤੋਂ ਸਤ ਦਿਨ ਪਹਿਲਾਂ ਟੋਕੀਓ ਪਹੁੰਚਣਗੇ। ਅਸੀਂ ਇਸ ਅਭਿਆਸ ਲਈ ਵਿਦੇਸ਼ ਜਾਵਾਂਗੇ। ਇਸ ਦੀ ਯੋਜਨਾ ਬਣ ਰਹੀ ਹੈ ਤੇ ਅਗਲੇ ਕੁਝ ਦਿਨਾਂ ’ਚ ਜਗ੍ਹਾ ਤੈਅ ਕਰ ਲਈ ਜਾਵੇਗੀ। ਇਹ ਤਿੰਨ ਹਫ਼ਤਿਆਂ ਦਾ ਕੈਂਪ ਹੋਵੇਗਾ।