ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਚਾਂਦੀ ਦਾ ਤਮਗਾ ਜਿੱਤਣ ਵਾਲੇ ਅਮਿਤ ਪੰਘਾਲ ਬਣੇ ਪਹਿਲੇ ਭਾਰਤੀ

09/22/2019 10:19:09 AM

ਸਪੋਰਟਸ ਡੈਸਕ— ਭਾਰਤੀ ਮੁੱਕੇਬਾਜ਼ ਅਮਿਤ ਪੰਘਾਲ ਦਾ ਪੁਰਸ਼ ਵਿਸ਼ਵ ਚੈਂਪੀਅਨਸ਼ਿਪ 'ਚ ਸ਼ਾਨਦਾਰ ਸਫਰ ਚਾਂਦੀ ਤਮਗੇ ਨਾਲ ਖਤਮ ਹੋਇਆ, ਜਿਸ ਨੂੰ ਸ਼ਨੀਵਾਰ 52 ਕਿ. ਗ੍ਰਾ. ਵਰਗ ਦੇ ਫਾਈਨਲ ਵਿਚ ਓਲੰਪਿਕ ਚੈਂਪੀਅਨ ਉਜ਼ਬੇਕਿਸਤਾਨ ਦੇ ਸ਼ਾਖੋਬਿਦਿਨ ਜੋਈਰੋਵ ਹੱਥੋਂ 0-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਭਾਰਤੀ ਮੁੱਕੇਬਾਜ਼ 0-5 ਦੇ ਸਕੋਰ ਨਾਲ ਹਾਰਿਆ ਪਰ ਉਸ ਨੇ ਆਪਣੇ ਤੋਂ ਕਿਤੇ ਮਜ਼ਬੂਤ ਵਿਰੋਧੀ ਵਿਰੁੱਧ ਸਖਤ ਚੁਣੌਤੀ ਪੇਸ਼ ਕੀਤੀ।PunjabKesariPunjabKesari
ਦੂਜੇ ਦਰਜੇ ਦੇ ਪੰਘਾਲ ਇਸ ਤਰ੍ਹਾਂ ਵਿਸ਼ਵ ਚੈਂਪੀਅਨਸ਼ਿਪ 'ਚ ਚਾਂਦੀ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਮੁੱਕੇਬਾਜ਼ ਬਣ ਗਿਆ ਤੇ ਦੇਸ਼ ਨੇ ਇਸ ਵਾਰ ਦੋ ਤਮਗਿਆਂ ਨਾਲ ਆਪਣਾ ਬਿਹਤਰੀਨ ਪ੍ਰਦਰਸ਼ਨ ਵੀ ਕੀਤਾ। ਮਨੀਸ਼ ਕੌਸ਼ਿਕ (63) ਨੇ ਸੈਮੀਫਾਈਨਲ 'ਚ ਹਾਰ ਕੇ ਕਾਂਸੀ ਤਮਗਾ ਹਾਸਲ ਕੀਤਾ ਸੀ। ਭਾਰਤ ਨੇ ਕਦੇ ਵੀ ਵਿਸ਼ਵ ਚੈਂਪੀਅਨਸ਼ਿਪ ਦੇ ਇਕ ਗੇੜ 'ਚ ਇਕ ਤੋਂ ਵੱਧ ਕਾਂਸੀ ਤਮਗਾ ਹਾਸਲ ਨਹੀਂ ਕੀਤਾ ਸੀ। ਇਸ ਤੋਂ ਪਹਿਲਾਂ ਵਜਿੰਦਰ ਸਿੰਘ (2009), ਵਿਕਾਸ ਕ੍ਰਿਸ਼ਣਨ (2011), ਸ਼ਿਵ ਥਾਪਾ (2015) ਤੇ ਗੌਰਵ ਬਿਧੂੜੀ (2017) ਨੇ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਕਾਂਸੀ ਤਮਗੇ ਹਾਸਲ ਕੀਤੇ ਸਨ।PunjabKesariPunjabKesari
ਭਾਰਤੀ ਮੁੱਕੇਬਾਜ਼ੀ ਵਿਚ ਪੰਘਾਲ ਦੇ ਉੱਪਰ ਚੜ੍ਹਨ ਦਾ ਗ੍ਰਾਫ ਸ਼ਾਨਦਾਰ ਰਿਹਾ ਹੈ, ਜਿਸ ਦੀ ਸ਼ੁਰੂਆਤ 2017 ਏਸ਼ੀਆਈ ਚੈਂਪੀਅਨਸ਼ਿਪ ਵਿਚ 49 ਕਿ. ਗ੍ਰਾ. ਭਾਰ ਵਰਗ ਵਿਚ ਕਾਂਸੀ ਤਮਗੇ ਨਾਲ ਹੋਈ ਸੀ।PunjabKesari


Related News