ਵਿਸ਼ਵ ਚੈਂਪੀਅਨ ਨੂੰ ਹਰਾ ਕੇ ਨਿਖਤ ਜਰੀਨ ਕੁਆਰਟਰ ਫਾਈਨਲ ’ਚ

Friday, Mar 19, 2021 - 05:18 PM (IST)

ਨਵੀਂ ਦਿੱਲੀ (ਯੂ. ਐੱਨ. ਆਈ.) - ਭਾਰਤੀ ਮੁੱਕੇਬਾਜ਼ ਨਿਖਤ ਜਰੀਨ ਨੇ ਤੁਰਕੀ ਦੇ ਇਸਤਾਂਬੁਲ ਵਿਚ ਚੱਲ ਰਹੀ ਬੋਰਫੋਰਸ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਮੌਜੂਦਾ ਵਿਸ਼ਵ ਚੈਂਪੀਅਨ ਪਲਟਸੇਵਾ ਏਕਾਤੇਰਿਨਾ ਨੂੰ ਹਰਾ ਕੇ 51 ਕਿ. ਗ੍ਰਾ. ਵਰਗ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਏਸ਼ੀਆਈ ਚੈਂਪੀਅਨਸ਼ਿਪ ਦੀ ਕਾਂਸੀ ਤਮਗਾ ਜੇਤੂ ਜਰੀਨ ਨੇ ਟੂਰਨਾਮੈਂਟ ਦੇ ਦੂਜੇ ਦਿਨ ਵੱਡਾ ਉਲਟਫੇਰ ਕਰਦੇ ਹੋਏ ਰੂਸੀ ਮੁੱਕੇਬਾਜ਼ ਨੂੰ 5-0 ਨਾਲ ਕਰਾਰੀ ਹਾਰ ਦਿੱਤੀ।

ਜਰੀਨ ਨੂੰ ਹੁਣ ਕੁਆਰਟਰ ਵਿਚ 2 ਵਾਰ ਦੀ ਵਿਸ਼ਵ ਚੈਂਪੀਅਨ ਕਜ਼ਾਕਿਸਤਾਨ ਦੀ ਮੁੱਕੇਬਾਬਜ਼ ਕੀਜੈਬੇ ਨਾਜਿਮ ਨਾਲ ਮੁਕਾਬਲਾ ਕਰਨਾ ਪਵੇਗਾ। ਜਰੀਨ ਤੋਂ ਇਲਾਵਾ 2013 ਦੇ ਏਸ਼ੀਆਈ ਚੈਂਪੀਅਨ ਸ਼ਿਵ ਥਾਪਾ, ਸੋਨੀਆ ਲਾਠਰ ਤੇ ਪ੍ਰਵੀਨ ਨੇ ਆਪਣੇ-ਆਪਣੇ ਮੁਕਾਬਲਿਆਂ ਵਿਚ ਜਿੱਤ ਹਾਸਲ ਕਰਕੇ ਆਖਰੀ-8 ਵਿਚ ਸਥਾਨ ਬਣਾ ਲਿਆ।

ਆਸਾਮ ਦੇ ਮੁੱਕੇਬਾਜ਼ ਥਾਪਾ ਨੇ ਕਜ਼ਾਕਿਸਤਾਨ ਦੇ ਸਮਗੁਲੋਵ ਬਾਘਤਿਯੋਵ ਨੂੰ 3-2 ਨਾਲ ਹਰਾ ਕੇ ਪੁਰਸ਼ਾਂ ਦੇ 63 ਕਿ. ਗ੍ਰਾ. ਵਰਗ ਦੇ ਆਖਰੀ-8 ਵਿਚ ਜਗ੍ਹਾ ਬਣਾਈ ਜਦਕਿ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਲਾਠਰ (57) ਤੇ ਪ੍ਰਵੀਨ (60) ਨੇ ਸਥਾਨਕ ਮੁੱਕੇਬਾਜ਼ਾਂ ਸਸੁਰਮੈਨੇਲੀ ਤੁੰਗਸੇਨਾਜ ਤੇ ਓਜਯੋਲ ਏਸਰਾ ਨੂੰ 5-0 ਨਾਲ ਹਰਾ ਕੇ ਆਖਰੀ-8 ਵਿਚ ਜਗ੍ਹਾ ਬਣਾਈ। ਇਸ ਵਿਚਾਲੇ ਦੁਰਯੋਧਨ ਨੇਗੀ (69), ਬ੍ਰਿਜੇਸ਼ ਯਾਦਵ (81) ਤੇ ਕ੍ਰਿਸ਼ਣਾ ਸ਼ਰਮਾ (+91) ਨੂੰ ਸ਼ੁਰੂਆਤੀ ਦੌਰ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ।


cherry

Content Editor

Related News