ਭਾਰਤੀ ਗੇਂਦਬਾਜ਼ੀ ਹਮਲਾ ਹੁਣ ਵੀ ਵਿਸ਼ਵ ਪੱਧਰੀ : ਮੈਕਗ੍ਰਾ

02/26/2020 9:18:03 PM

ਨਵੀਂ ਦਿੱਲੀ— ਸਾਬਕਾ ਆਸਟਰੇਲੀਆਈ ਤੇਜ਼ ਗੇਂਦਬਾਜ਼ ਗਲੇਨ ਮੈਕਗ੍ਰਾ ਦਾ ਭਾਰਤੀ ਗੇਂਦਬਾਜ਼ੀ ਇਕਾਈ 'ਤੇ ਭਰੋਸਾ ਕਾਇਮ ਹੈ। ਉਸ ਨੇ ਕਿਹਾ ਕਿ ਨਿਊਜ਼ੀਲੈਂਡ ਖਿਲਾਫ ਸ਼ੁਰੂਆਤੀ ਟੈਸਟ 'ਚ ਮਿਲੀ 10 ਵਿਕਟਾਂ ਦੀ ਹਾਰ ਦੇ ਬਾਵਜੂਦ ਇਹ 'ਵਿਸ਼ਵ ਪੱਧਰੀ' ਹਮਲਾ ਬਣਿਆ ਰਹੇਗਾ। ਇਸ਼ਾਂਤ ਸ਼ਰਮਾ ਨੇ 5 ਵਿਕਟਾਂ ਲਈਆਂ, ਜਦਕਿ ਉਸ ਦੇ ਸਾਥੀ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸ਼ੰਮੀ ਨੂੰ 1-1 ਵਿਕਟ ਹੀ ਮਿਲ ਸਕੀ, ਜਿਸ ਨਾਲ ਨਿਊਜ਼ੀਲੈਂਡ ਨੇ ਵੇਲਿੰਗਟਨ ਟੈਸਟ ਵਿਚ ਇਕ ਸਮੇਂ 6 ਵਿਕਟਾਂ 'ਤੇ 216 ਦੌੜਾਂ ਦੇ ਬਾਵਜੂਦ ਪਹਿਲੀ ਪਾਰੀ 'ਚ 348 ਦੌੜਾਂ ਦਾ ਸਕੋਰ ਬਣਾਇਆ।
ਮੈਕਗ੍ਰਾ ਨੇ ਕਿਹਾ ਕਿ ਮੈਨੂੰ ਹੁਣ ਵੀ ਭਾਰਤੀ ਗੇਂਦਬਾਜ਼ੀ ਹਮਲੇ 'ਤੇ ਪੂਰਾ ਭਰੋਸਾ ਹੈ। ਉਸ ਨੂੰ ਪਿਛਲੇ ਕੁਝ ਸਮੇਂ ਤੋਂ ਸੱਟਾਂ ਨਾਲ ਜੂਝਣਾ ਪੈ ਰਿਹਾ ਹੈ। ਇਸ਼ਾਂਤ ਸ਼ਰਮਾ ਵਾਪਸੀ ਕਰ ਰਿਹਾ ਹੈ ਅਤੇ ਉਹ 5 ਵਿਕਟਾਂ ਲੈਣ 'ਚ ਸਫਲ ਰਿਹਾ। ਬੁਮਰਾਹ ਨੂੰ ਵੀ ਸੱਟਾਂ ਲੱਗੀਆਂ ਸਨ ਅਤੇ ਉਹ ਵਾਪਸੀ ਕਰ ਰਿਹਾ ਹੈ। ਇਸ ਲਈ ਮੈਨੂੰ ਲੱਗਦਾ ਹੈ ਕਿ ਭਾਰਤੀ ਗੇਂਦਬਾਜ਼ੀ ਹਮਲਾ ਵਿਸ਼ਵ ਪੱਧਰੀ ਹੈ ਅਤੇ ਇਸ ਵਿਚ ਕੋਈ ਸ਼ੱਕ ਨਹੀਂ ਹੈ।

 

Gurdeep Singh

Content Editor

Related News