ਭਾਰਤੀ ਤੀਰਅੰਦਾਜ਼ਾਂ ਨੇ ਏਸ਼ੀਆ ਕੱਪ ਦੇ ਦੂਜੇ ਗੇੜ ’ਚ 4 ਤਮਗੇ ਪੱਕੇ ਕੀਤੇ
Wednesday, May 03, 2023 - 07:45 PM (IST)

ਤਾਸ਼ਕੰਦ– ਭਾਰਤੀ ਤੀਰਅੰਦਾਜ਼ਾਂ ਨੇ ਏਸ਼ੀਆ ਕੱਪ ਦੇ ਦੂਜੇ ਗੇੜ ਵਿਚ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਰਿਕਰਵ ਤੇ ਕੰਪਾਊਂਡ ਵਰਗ ਵਿਚ ਚਾਰੇ ਟੀਮ ਪ੍ਰਤੀਯੋਗਿਤਾਵਾਂ ਦੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ ਹੈ। ਪੁਰਸ਼ਾਂ ਦੇ ਰਿਕਰਵ ਵਰਗ ਵਿਚ ਚੋਟੀ ਦਰਜਾ ਪ੍ਰਾਪਤ ਭਾਰਤੀ ਟੀਮ ਨੇ ਮੇਜ਼ਬਾਨ ਉਜਬੇਕਿਸਤਾਨ ਨੂੰ 6-0 ਨਾਲ ਹਰਾਇਆ। ਭਾਰਤੀ ਟੀਮ ਵਿਚ ਮੁਣਾਲ ਚੌਹਾਨ, ਤੁਸ਼ਾਰ ਸ਼ੇਲਕੇ ਤੇ ਜਯੰਤ ਤਾਲੁਕਦਾਰ ਸਨ।
ਇਸ ਤੋਂ ਪਹਿਲਾਂ ਭਾਰਤ ਨੇ ਕ੍ਰਿਗਿਸਤਾਨ ਨੂੰ ਵੀ ਇਸੇ ਫਰਕ ਨਾਲ ਹਰਾਇਆ ਸੀ। ਰਿਕਰਵ ਮਹਿਲਾ ਟੀਮ (ਸੰਗੀਤਾ, ਪ੍ਰਾਚੀ ਸਿੰਘ ਤੇ ਤਨੀਸ਼ਾ ਵਰਮਾ) ਨੇ ਉਜਬੇਕਿਸਤਾਨ ਨੂੰ ਟਾਈਬ੍ਰੇਕ ਵਿਚ 5-4 ਨਾਲ ਹਰਾਇਆ। ਭਾਰਤੀ ਪੁਰਸ਼ ਕੰਪਾਊਂਡ ਟੀਮ (ਅਭਿਸ਼ੇਕ ਵਰਮਾ, ਕੁਸ਼ਾਲ ਦਲਾਲ, ਅਮਿਤ) ਨੇ ਸਾਊਦੀ ਅਰਬ ਨੂੰ 236-221 ਨਾਲ ਹਰਾ ਕੇ ਫਾਈਨਲ ਵਿਚ ਜਗ੍ਹਾ ਬਣਾਈ। ਕੰਪਾਊਂਡ ਮਹਿਲਾ ਟੀਮ (ਪਰਣੀਤ ਕੌਰ, ਪ੍ਰਗਤੀ ਤੇ ਰਾਗਿਨੀ ਮਾਰਕੂ) ਕੁਆਲੀਫਿਕੇਸ਼ਨ ਦੌਰ ਵਿਚ ਚੋਟੀ ’ਤੇ ਰਹਿ ਕੇ ਫਾਈਨਲ ਵਿਚ ਪਹੁੰਚ ਗਈ ਹੈ।