ਭਾਰਤੀ ਏਅਰ ਪਿਸਟਲ ਟੀਮ ਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਜਿੱਤਿਆ ਕਾਂਸੀ ਦਾ ਤਮਗਾ

Thursday, Aug 17, 2023 - 04:26 PM (IST)

ਭਾਰਤੀ ਏਅਰ ਪਿਸਟਲ ਟੀਮ ਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਜਿੱਤਿਆ ਕਾਂਸੀ ਦਾ ਤਮਗਾ

ਬਾਕੂ (ਭਾਸ਼ਾ)- ਭਾਰਤੀ ਪੁਰਸ਼ਾਂ ਦੀ 10 ਮੀਟਰ ਏਅਰ ਪਿਸਟਲ ਟੀਮ ਨੇ ਵੀਰਵਾਰ ਨੂੰ ਆਈ. ਐਸ. ਐਸ. ਐਫ. ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਭਾਰਤੀ ਟੀਮ ਦੇ ਮੈਂਬਰ ਸ਼ਿਵਾ ਨਰਵਾਲ, ਸਰਬਜੋਤ ਸਿੰਘ ਅਤੇ ਅਰਜੁਨ ਸਿੰਘ ਚੀਮਾ ਨੇ 1734 ਅੰਕ ਬਣਾਏ। ਜਰਮਨ ਟੀਮ ਉਸ ਤੋਂ ਨੌਂ ਅੰਕ ਅੱਗੇ ਰਹਿ ਕੇ ਚਾਂਦੀ ਦਾ ਤਗ਼ਮਾ ਜਿੱਤਣ ਵਿੱਚ ਕਾਮਯਾਬ ਰਹੀ। 

ਇਹ ਵੀ ਪੜ੍ਹੋ : ਆਈ. ਸੀ. ਸੀ. ਟੀ20 ਰੈਂਕਿੰਗ : ਸ਼ੁਭਮਨ ਨੂੰ ਫਾਇਦਾ, ਜਾਇਸਵਾਲ ਤੇ ਕੁਲਦੀਪ ਵੀ ਅੱਗੇ ਵਧੇ

ਚੀਨ ਨੂੰ ਸੋਨ ਤਮਗਾ ਮਿਲਿਆ। ਨਰਵਾਲ ਨੇ 579, ਸਰਬਜੋਤ ਨੇ 578 ਅਤੇ ਚੀਮਾ ਨੇ 577 ਅੰਕ ਹਾਸਲ ਕੀਤੇ। ਇਹ ਟੂਰਨਾਮੈਂਟ 2024 ਪੈਰਿਸ ਓਲੰਪਿਕ ਲਈ ਕੁਆਲੀਫਾਇੰਗ ਟੂਰਨਾਮੈਂਟ ਵੀ ਹੈ। ਚੀਨ ਦੀ ਟੀਮ ਨੇ 1749 ਅੰਕ ਹਾਸਲ ਕਰਕੇ ਸੋਨ ਤਗਮਾ ਜਿੱਤਿਆ। ਵਿਅਕਤੀਗਤ ਵਰਗ ਵਿੱਚ ਕੋਈ ਵੀ ਭਾਰਤੀ ਨਿਸ਼ਾਨੇਬਾਜ਼ ਅੱਠ ਮੈਂਬਰੀ ਫਾਈਨਲ ਵਿੱਚ ਥਾਂ ਨਹੀਂ ਬਣਾ ਸਕਿਆ। 

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News