ਟੋਕੀਓ ਓਲੰਪਿਕ ’ਚ ਦਮ ਦਿਖਾਵੇਗੀ ਇੰਡੀਅਨ ਏਅਰਫ਼ੋਰਸ, ਇਹ ਪੰਜ ਜਵਾਨ ਲਹਿਰਾਉਣਗੇ ਤਿਰੰਗਾ
Friday, Jul 23, 2021 - 01:03 PM (IST)
ਸਪੋਰਟਸ ਡੈਸਕ— ਭਾਰਤੀ ਹਵਾਈ ਫ਼ੌਜ (ਆਈ. ਏ. ਐੱਫ.) ਦੇ ਪੰਜ ਕਰਮਚਾਰੀ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੇ ਟੋਕੀਓ ਓਲੰਪਕ ’ਚ ਹਿੱਸਾ ਲੈ ਰਹੇ ਭਾਰਤੀ ਦਲ ਦਾ ਹਿੱਸਾ ਹਨ। ਭਾਰਤੀ ਹਵਾਈ ਫ਼ੌਜ ਤੋਂ ਦੱਸਿਆ ਗਿਆ ਹੈ ਕਿ ਚਾਰ ਕਰਮਚਾਰੀ ਸਾਰਜੇਂਟ ਸ਼ਿਵਪਾਲ ਸਿੰਘ (ਜੈਵਲਿਨ ਥ੍ਰੋਅ), ਸਾਰਜੇਂਟ ਨੂਹ ਨਿਰਮਲ ਟਾਮ (ਚਾਰ ਗੁਣਾ 400 ਮਿਕਸਡ ਰਿਲੇ ਟੀਮ), ਜੂਨੀਅਰ ਵਾਰੰਟ ਅਧਿਕਾਰੀ ਦੀਪਕ ਕੁਮਾਰ (10 ਮੀਟਰ ਏਅਰ ਰਾਈਫ਼ਲ ਨਿਸ਼ਾਨੇਬਾਜ਼ੀ) ਤੇ ਕਾਰਪੋਰਲ ਐਲੇਕਸ ਐਂਥੋਨੀ (ਚਾਰ ਗੁਣਾ 400 ਮਿਕਸਡ ਰਿਲੇ ਟੀਮ) ਖਿਡਾਰੀ ਦੇ ਤੌਰ ’ਤੇ ਮੁਕਾਬਲਾ ਕਰਨਗੇ, ਜਦਕਿ ਮਾਸਟਰ ਵਾਰੰਟ ਅਧਿਕਾਰੀ ਅਸ਼ੋਕ ਮੁਕਾਬਲਿਆਂ ’ਚ ਰੈਫ਼ਰੀ ਹੋਣਗੇ।
ਅਸ਼ੋਕ ਕੁਮਾਰ ਪਹਿਲੇ ਭਾਰਤੀ ਰੈਫ਼ਰੀ ਹਨ ਜੋ ਲਗਾਤਾਰ ਦੋ ਓਲੰਪਿਕ ਖੇਡਾਂ ’ਚ ਰੈਫ਼ਰੀ ਦੀ ਭੂਮਿਕਾ ਨਿਭਾਉਣਗੇ। ਉਨ੍ਹਾਂ ਕਿਹਾ- ਆਈ. ਏ. ਐੱਫ. ਨੂੰ ਟੋਕੀਓ ਓਲੰਪਿਕ ਲਈ ਭਾਰਤੀ ਦਲ ’ਚ ਹਵਾਈ ਫ਼ੌਜ ਦੇ ਕਰਮਚਾਰੀਅ (ਚਾਰ ਮੁਕਾਬਲੇਬਾਜ਼ੀ ਤੇ ਇਕ ਰੈਫ਼ਰੀ ਦੇ ਤੌਰ ’ਚ) ਦੇ ਸ਼ਾਮਲ ਹੋਣ ਦਾ ਐਲਾਨ ਕਰਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ। ਅਜਿਹਾ 25 ਸਾਲਾਂ ਦੇ ਵਕਫ਼ੇ ਦੇ ਬਾਅਦ ਹੋ ਰਿਹਾ ਹੈ।