ਮਿਜ਼ੋਰਮ ਅੰਡਰ-21 ਫੁੱਟਬਾਲ ਫਾਈਨਲ ''ਚ
Friday, Jan 18, 2019 - 01:25 PM (IST)

ਪੁਣੇ— ਮਿਜ਼ੋਰਮ ਨੇ ਸ਼ਾਨਦਾਰ ਖੇਡ ਦਿਖਾਇਆ ਪਰ ਫਿਰ ਵੀ ਉਸ ਨੂੰ ਪੈਨਲਟੀ ਦੀ ਜ਼ਰੂਰਤ ਪਈ ਜਿਸ 'ਚ ਉਸ ਨੇ ਗੋਆ ਨੂੰ 4-2 ਨਾਲ ਹਰਾ ਕੇ ਖੇਲੋ ਇੰਡੀਆ ਯੂਥ ਗੇਮਸ 'ਚ ਲੜਕਿਆਂ ਦੇ ਅੰਡਰ-21 ਫੁੱਟਬਾਲ ਮੁਕਾਬਲੇ ਦੇ ਫਾਈਨਲ 'ਚ ਪ੍ਰਵੇਸ਼ ਕਰ ਲਿਆ। ਬਿਆਨ ਮੁਤਾਬਕ ਹੁਣ ਉਨ੍ਹਾਂ ਦਾ ਸਾਹਮਣਾ ਦੂਜੇ ਸੈਮੀਫਾਈਨਲ ਦੀ ਜੇਤੂ ਟੀਮ ਨਾਲ ਹੋਵੇਗਾ ਜਿਸ 'ਚ ਕੇਰਲ ਦੀ ਭਿੜੰਤ ਪੰਜਾਬ ਨਾਲ ਹੋਵੇਗੀ। ਲੜਕਿਆਂ ਦੇ ਅੰਡਰ-17 ਫਾਈਨਲ 'ਚ ਪੰਜਾਬ ਦਾ ਸਾਹਮਣਾ ਕਰਨਾਟਕ ਨਾਲ ਹੋਵੇਗਾ ਜਦਕਿ ਅੰਡਰ-17 ਬਾਲੜੀ ਸੋਨ ਤਮਗਾ ਦਾ ਮੈਚ ਓਡੀਸ਼ਾ ਅਤੇ ਝਾਰਖੰਡ ਵਿਚਾਲੇ ਹੋਵੇਗਾ।