CWC : AUS ਨੂੰ ਪਿੱਛੇ ਛੱਡ ਟਾਪ 'ਤੇ ਭਾਰਤ, ਪੁਆਇੰਟਸ ਟੇਬਲ 'ਚ ਹੋਇਆ ਵੱਡਾ ਉਲਟਫੇਰ

Sunday, Jul 07, 2019 - 11:02 AM (IST)

CWC : AUS ਨੂੰ ਪਿੱਛੇ ਛੱਡ ਟਾਪ 'ਤੇ ਭਾਰਤ, ਪੁਆਇੰਟਸ ਟੇਬਲ 'ਚ ਹੋਇਆ ਵੱਡਾ ਉਲਟਫੇਰ

ਸਪੋਰਟਸ ਡੈਸਕ— ਰੋਹਿਤ ਸ਼ਰਮਾ (103) ਅਤੇ ਕੇ.ਐੱਲ. ਰਾਹੁਲ (111) ਦੇ ਸ਼ਾਨਦਾਰ ਸੈਂਕੜਿਆਂ ਵਾਲੀ ਪਾਰੀ ਦੀ ਬਦੌਲਤ ਟੀਮ ਇੰਡੀਆ ਨੇ ਸ਼੍ਰੀਲੰਕਾ ਨੂੰ 7 ਵਿਕਟਾਂ ਨਾਲ ਕਰਾਰੀ ਹਾਰ ਦਿੱਤੀ। ਇਸ ਜਿੱਤ ਦੇ ਨਾਲ ਹੀ ਟੀਮ ਇੰਡੀਆ ਨੇ ਆਸਟਰੇਲੀਆ ਨੂੰ ਪਿੱਛੇ ਛੱਡਦੇ ਹੋਏ ਪੁਆਇੰਟਸ ਟੇਬਲ 'ਚ ਚੋਟੀ ਦਾ ਸਥਾਨ ਹਾਸਲ ਕਰ ਲਿਆ ਹੈ। ਅਜਿਹੇ 'ਚ ਆਓ ਇਕ ਝਾਤ ਪਾਉਂਦੇ ਹਾਂ ਸਕੋਰ ਬੋਰਡ 'ਤੇ—
PunjabKesari
ਵਿਰਾਟ ਕੋਹਲੀ ਦੀ ਅਗਵਾਈ ਵਾਲੀ ਪੁਆਇੰਟਸ ਟੇਬਲ 'ਚ ਪਹਿਲੇ ਸਥਾਨ 'ਤੇ ਪਹੁੰਚ ਗਈ ਹੈ। ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਟੀਮ ਨੇ 9 ਮੈਚਾਂ 'ਚੋਂ 7 'ਚ ਜਿੱਤ ਦਰਜ ਕੀਤੀ ਹੈ, ਇਕ 'ਚ ਹਾਰ ਅਤੇ ਇਕ ਮੈਚ ਬੇਨਤੀਜਾ ਰਿਹਾ। ਵਿਰਾਟ ਬ੍ਰਿਗੇਡ ਅਜੇ ਤਕ 15 ਅੰਕਾਂ ਅਤੇ +0.809 ਦੀ ਸ਼ਾਨਦਾਰ ਰਨ ਰੇਟ ਦੇ ਨਾਲ ਪਹਿਲੇ ਸਥਾਨ 'ਤੇ ਕਾਬਜ ਹੋ ਗਈ ਹੈ।
PunjabKesari
ਦੱਖਣੀ ਅਫਰੀਕਾ ਦੇ ਹੱਥੋਂ ਮਿਲੀ ਹਾਰ ਦੇ ਬਾਅਦ ਆਰੋਨ ਫਿੰਚ ਦੀ ਅਗਵਾਈ ਵਾਲੀ ਆਸਟਰੇਲੀਆਈ ਟੀਮ ਪੁਆਇੰਟਸ ਟੇਬਲ 'ਚ ਪਹਿਲੇ ਸਥਾਨ ਤੋਂ ਖਿਸਕ ਕੇ ਦੂਜੇ ਸਥਾਨ 'ਤੇ ਆ ਗਈ ਹੈ। ਟੀਮ 9 ਮੁਕਾਬਲੇ ਖੇਡਣ ਦੇ ਬਾਅਦ 7 ਜਿੱਤ ਅਤੇ ਦੋ ਹਾਰ ਦੇ ਨਾਲ ਅਜੇ 14 ਅੰਕਾਂ ਅਤੇ 0.868 ਦੇ ਰਨ ਰੇਟ ਦੇ ਨਾਲ ਹੁਣ ਦੂਜੇ ਸਥਾਨ 'ਤੇ ਹੈ।
PunjabKesari
ਨਿਊਜ਼ੀਲੈਂਡ ਨੂੰ ਹਰਾਉਂਦੇ ਹੀ ਪੁਆਇੰਟਸ ਟੇਬਲ 'ਚ ਤੀਜੇ ਸਥਾਨ 'ਤੇ ਵਰਲਡ ਕੱਪ ਦੀ ਮਜ਼ਬੂਤ ਦਾਅਵੇਦਾਰ ਮੰਨੀ ਜਾ ਰਹੀ ਇੰਗਲੈਂਡ ਦੀ ਟੀਮ ਪਹੁੰਚ ਗਈ ਹੈ। ਟੀਮ 9 ਮੁਕਾਬਲੇ ਖੇਡਣ ਦੇ ਬਾਅਦ 6 ਜਿੱਤ ਅਤੇ ਤਿੰਨ ਹਾਰ ਦੇ ਨਾਲ ਅਜੇ 12 ਅੰਕਾਂ ਅਤੇ 1.152 ਦੀ ਰਨ ਰੇਟ ਦੇ ਨਾਲ ਤੀਜੇ ਸਥਾਨ 'ਤੇ ਹੈ।
PunjabKesari
ਪੁਆਇੰਟਸ ਟੇਬਲ 'ਚ ਨਿਊਜ਼ੀਲੈਂਡ ਦੀ ਟੀਮ 11 ਅੰਕਾਂ ਦੇ ਨਾਲ ਚੌਥੇ ਸਥਾਨ 'ਤੇ ਹੈ। ਕੀਵੀ ਟੀਮ ਨੇ 9 ਮੈਚਾਂ 'ਚ ਪੰਜ 'ਚ ਜਿੱਤ, ਤਿੰਨ 'ਚ ਹਾਰ ਦਾ ਸਾਹਮਣਾ ਕੀਤਾ ਹੈ, ਜਦਕਿ ਇਕ ਮੈਚ ਬਨਤੀਜਾ ਰਿਹਾ।       

PunjabKesari

PunjabKesari

 


author

Tarsem Singh

Content Editor

Related News