ਅਕਸ਼ਰ ਪਟੇਲ ਦੇ ਆਲਰਾਊਂਡ ਪ੍ਰਦਰਸ਼ਨ ਨਾਲ ਇੰਡੀਆ-ਸੀ ਜਿੱਤਿਆ

11/03/2019 3:58:11 PM

ਰਾਂਚੀ- ਆਲਰਊਂਡਰ ਅਕਸ਼ਰ ਪਟੇਲ (ਅਜੇਤੂ 98 ਤੇ 28 ਦੌੜਾਂ 'ਤੇ 1 ਵਿਕਟ) ਦੇ ਜ਼ਬਰਦਸਤ ਆਲਰਾਊਂਡ ਪ੍ਰਦਰਸ਼ਨ ਦੀ ਬਦੌਲਤ ਇੰਡੀਆ-ਸੀ ਨੇ ਇੰਡੀਆ-ਬੀ ਨੂੰ ਸ਼ਨੀਵਾਰ ਨੂੰ ਦੇਵਧਰ ਟਰਾਫੀ ਮੁਕਾਬਲੇ ਵਿਚ 136 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ। ਇੰਡੀਆ-ਸੀ ਨੇ 50 ਓਵਰਾਂ ਵਿਚ 5 ਵਿਕਟਾਂ 'ਤੇ 280 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ, ਜਿਸ ਦੇ ਜਵਾਬ ਵਿਚ ਇੰਡੀਆ-ਬੀ ਦੀ ਟੀਮ 43.4 ਓਵਰਾਂ ਵਿਚ ਸਿਰਫ 144 ਦੌੜਾਂ 'ਤੇ ਢੇਰ ਹੋ ਗਈ। ਦੋਵੇਂ ਟੀਮਾਂ ਸੋਮਵਾਰ ਨੂੰ ਹੋਣ ਵਾਲੇ ਫਾਈਨਲ ਵਿਚ ਪਹਿਲਾਂ ਹੀ ਜਗ੍ਹਾ ਬਣਾ ਚੁੱਕੀਆਂ ਸਨ।


Related News