IND vs IRE: ਭਾਰਤ ਨੇ DLS ਮੈਥਡ ਨਾਲ ਜਿੱਤਿਆ ਪਹਿਲਾ T20 ਮੁਕਾਬਲਾ

Friday, Aug 18, 2023 - 10:59 PM (IST)

IND vs IRE: ਭਾਰਤ ਨੇ DLS ਮੈਥਡ ਨਾਲ ਜਿੱਤਿਆ ਪਹਿਲਾ T20 ਮੁਕਾਬਲਾ

ਸਪੋਰਟਸ ਡੈਸਕ- ਭਾਰਤ ਨੇ ਆਇਰਲੈਂਡ ਖ਼ਿਲਾਫ਼ ਤਿੰਨ ਮੈਚ ਦੀ ਟੀ-20 ਸੀਰੀਜ਼ ਦਾ ਪਹਿਲਾ ਮੁਕਾਬਲਾ DLS ਮੈਥਡ ਨਾਲ ਜਿੱਤ ਲਿਆ। ਆਇਰਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਟੀਮ ਨੂੰ 140 ਦੌੜਾਂ ਦਾ ਟੀਚਾ ਦਿੱਤਾ ਸੀ। ਇਸ ਦੇ ਜਵਾਬ ਵਿਚ ਭਾਰਤੀ ਟੀਮ 6.5 ਓਵਰਾਂ ਵਿਚ 47 ਦੌੜਾਂ ਬਣਾ ਕੇ 2 ਵਿਕਟਾਂ ਗੁਆ ਚੁੱਕੀ ਸੀ। ਇਸ ਵਿਚਾਲੇ ਅਚਾਨਕ ਬਾਰਿਸ਼ ਸ਼ੁਰੂ ਹੋ ਗਈ ਜਿਸ ਕਾਰਨ ਮੈਚ ਰੁਕ ਗਿਆ। ਕੁਝ ਸਮਾਂ ਇੰਤਜ਼ਾਰ ਕਰਨ ਮਗਰੋਂ DLS ਮੈਥਡ ਨਾਲ ਮੈਚ ਦਾ ਨਤੀਜਾ ਐਲਾਨਦਿਆਂ ਭਾਰਤੀ ਟੀਮ ਨੂੰ ਜੇਤੂ ਐਲਾਨ ਦਿੱਤਾ ਗਿਆ। DLS ਮੈਥਡ ਮੁਤਾਬਕ ਮੀਂਹ ਸ਼ੁਰੂ ਹੋਣ ਤਕ ਭਾਰਤੀ ਟੀਮ 2 ਦੌੜਾਂ ਅੱਗੇ ਚੱਲ ਰਹੀ ਸੀ। 

ਇਹ ਖ਼ਬਰ ਵੀ ਪੜ੍ਹੋ - ਆਨਲਾਈਨ ਪਾਸਪੋਰਟ ਅਪਲਾਈ ਕਰਨ ਵਾਲੇ ਸਾਵਧਾਨ! ਭਾਰਤ ਸਰਕਾਰ ਨੇ ਜਾਰੀ ਕੀਤੀ ਚੇਤਾਵਨੀ

ਡਬਲਿਨ 'ਚ ਖੇਡੇ ਗਏ ਮੁਕਾਬਲੇ ਵਿਚ ਭਾਰਤੀ ਕਪਤਾਨ ਜਸਪ੍ਰੀਤ ਬੁਮਰਾਹ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦਿਆਂ ਆਇਰਲੈਂਡ ਨੇ 7 ਵਿਕਟਾਂ ’ਤੇ 139 ਦੌੜਾਂ ਬਣਾਈਆਂ। ਭਾਰਤੀ ਟੀਮ ਲਈ ਰਿੰਕੂ ਸਿੰਘ ਅਤੇ ਪ੍ਰਸਿੱਧ ਕ੍ਰਿਸ਼ਨਾ ਪਹਿਲਾ ਟੀ-20 ਅੰਤਰਰਾਸ਼ਟਰੀ ਮੁਕਾਬਲਾ ਖੇਡਿਆ। ਮੈਚ ਤੋਂ ਪਹਿਲਾਂ ਭਾਰਤੀ ਕਪਤਾਨ ਜਸਪ੍ਰੀਤ ਬੁਮਰਾਹ ਨੇ ਪ੍ਰਸਿੱਧ ਕ੍ਰਿਸ਼ਨਾ ਅਤੇ ਰਿੰਕੂ ਸਿੰਘ ਨੂੰ ਭਾਰਤੀ ਟੀਮ ਦੀ ਕੈਪ ਦਿੱਤੀ। 

ਦੋਵਾਂ ਟੀਮਾਂ ਦੀ ਪਲੇਇੰਗ XI

ਭਾਰਤ : ਰੁਤੂਰਾਜ ਗਾਇਕਵਾੜ, ਯਸ਼ਸਵੀ ਜਾਇਸਵਾਲ, ਸੰਜੂ ਸੈਮਸਨ (ਵਿਕਟ ਕੀਪਰ), ਤਿਲਕ ਵਰਮਾ, ਰਿੰਕੂ ਸਿੰਘ, ਸ਼ਿਵਮ ਦੁਬੇ, ਵਾਸ਼ਿੰਗਟਨ ਸੁੰਦਰ, ਪ੍ਰਸਿੱਧ ਕ੍ਰਿਸ਼ਨਾ, ਅਰਸ਼ਦੀਪ ਸਿੰਘ, ਜਸਪ੍ਰੀਤ ਬੁਮਰਾਹ (ਕਪਤਾਨ), ਰਵੀ ਬਿਸ਼ਨੋਈ।

ਆਇਰਲੈਂਡ : ਪਾਲ ਸਟਰਲਿੰਗ (ਕਪਤਾਨ), ਐਂਡਰਿਊ ਬਾਲਬਰਨੀ, ਲੋਰਕਨ ਟਕਰ (ਵਿਕਟ ਕੀਪਰ), ਹੈਰੀ ਟੈਕਟਰ, ਕਰਟਿਸ ਕੈਮਫਰ, ਜਾਰਜ ਡਾਕਰੇਲ, ਮਾਰਕ ਅਡਾਇਰ, ਬੈਰੀ ਮੈਕਾਰਥੀ, ਕ੍ਰੈਗ ਯੰਗ, ਜੋਸ਼ੁਆ ਲਿਟਿਲ, ਬੇਂਜਾਮਿਨ ਵਾਈਟ।


author

Mukesh

Content Editor

Related News