ਭਾਰਤ ਨੇ ਏਸ਼ੀਆਡ ਲਈ ਸਰਫਿੰਗ ਦਾ ਪਹਿਲਾ ਕੋਟਾ ਕੀਤਾ ਹਾਸਲ

Saturday, Aug 24, 2024 - 06:29 PM (IST)

ਮਾਲੇ (ਮਾਲਦੀਵ)– ਭਾਰਤੀ ਸਰਫਿੰਗ ਟੀਮ ਨੇ ਇੱਥੇ ਚੱਲ ਰਹੀ ਏਸ਼ੀਆਈ ਸਰਫਿੰਗ ਚੈਂਪੀਅਨਸ਼ਿਪ ਦੇ ਰਾਹੀਂ ਜਾਪਾਨ ਦੇ ਐਚੀ ਨਾਗੋਯਾ ਵਿਚ ਹੋਣ ਵਾਲੀਆਂ 2026 ਏਸ਼ੀਆਈ ਖੇਡਾਂ ਲਈ ਪਹਿਲੀ ਵਾਰ ਕੋਟਾ ਹਾਸਲ ਕੀਤਾ, ਜਿਸ ਵਿਚ ਪੁਰਸ਼ ਤੇ ਮਹਿਲਾ ਦੋਵਾਂ ਟੀਮਾਂ ਨੇ ਕੁਆਲੀਫਾਈ ਕਰ ਲਿਆ। ਏਸ਼ੀਆਈ ਸਰਫਿੰਗ ਚੈਂਪੀਅਨਸ਼ਿਪ ਵਿਚ ਭਾਰਤ ਦੇ ਸਫਰਾਂ ਵੱਲੋਂ ਹਾਸਲ ਕੀਤੇ ਗਏ ਕੁੱਲ ਰੈਂਕਿੰਗ ਅੰਕਾਂ ਦੇ ਆਧਾਰ ’ਤੇ ਦੇਸ਼ ਨੂੰ ਕੋਟਾ ਪ੍ਰਦਾਨ ਕੀਤਾ ਗਿਆ।
ਏਸ਼ੀਆਈ ਖੇਡਾਂ ਵਿਚ ਦੋਵਾਂ ਵਰਗਾਂ ਵਿਚ ਕਿਹੜਾ ਖਿਡਾਰੀ ਹਿੱਸਾ ਲਵੇਗਾ, ਇਸਦਾ ਫੈਸਲਾ ਭਾਰਤੀ ਸਰਫਿੰਗ ਸੰਘ ਵੱਲੋਂ ਬਾਅਦ ਵਿਚ ਲਿਆ ਜਾਵੇਗਾ। ਕਿਸ਼ੋਰ ਕਮਾਰ ਸ਼ਨੀਵਾਰ ਨੂੰ ਅੰਡਰ-18 ਲੜਕਿਆਂ ਦੇ ਸੈਮੀਫਾਈਨਲ ਵਿਚ ਪਹੁੰਚਣ ਤੋਂ ਬਾਅਦ ਸਖਤ ਮੁਕਾਬਲੇਬਾਜ਼ੀ ਵਿਚ ਨੇੜੇ ਤੋਂ ਖੁੰਝ ਗਿਆ ਪਰ ਪੂਰੇ ਟੂਰਨਾਮੈਂਟ ਵਿਚ ਉਸਦਾ ਪ੍ਰਦਰਸ਼ਨ ਭਾਰਤ ਨੂੰ ਏਸ਼ੀਆਈ ਖੇਡਾਂ ਦਾ ਕੋਟਾ ਦਿਵਾਉਣ ਲਈ ਕਾਫੀ ਸੀ। ਕਿਸ਼ੋਰ ਸੈਮੀਫਾਈਨਲ ਦੀ ਦੂਜੀ ਹੀਟ ਵਿਚ 8.26 ਦੇ ਸਕੋਰ ਨਾਲ ਤੀਜੇ ਸਥਾਨ ’ਤੇ ਰਿਹਾ। ਇਸ ਨਾਲ ਉਹ ਚੀਨ ਦੇ ਝੇਂਗਝੋਂਗ ਵਾਂਗ ਤੋਂ ਪਿੱਛੇ ਰਿਹਾ, ਜਿਸ ਨੇ 10.00 ਦੇ ਸਕੋਰ ਨਾਲ ਦੂਜਾ ਸਥਾਨ ਤੇ ਜਾਪਾਨ ਦੇ ਤਾਰੋ ਤਕਾਈ ਨੇ 14.50 ਦੇ ਸਕੋਰ ਨਾਲ ਪਹਿਲਾ ਸਥਾਨ ਹਾਸਲ ਕੀਤਾ। ਏਸ਼ੀਆਈ ਸਰਫਿੰਗ ਚੈਂਪੀਅਨਸ਼ਿਪ ਏਸ਼ੀਆਈ ਖੇਡਾਂ ਦੀ ਕੁਆਲੀਫਾਇਰ ਪ੍ਰਤੀਯੋਗਿਤਾ ਹੈ, ਜਿਸ ਵਿਚ  8 ਭਾਰਤੀ ਸਰਫਰ ਨੇ ਚਾਰ ਵਰਗਾਂ ਵਿਚ ਹਿੱਸਾ ਲਿਆ। ਹਰੀਸ਼ ਮੁਥੂ ਵੀ ਏਸ਼ੀਆਈ ਸਰਫਿੰਗ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਲਈ ਕੁਆਲੀਫਾਈ ਕਰਨ ਵਾਲਾ ਪਹਿਲਾ ਭਾਰਤੀ ਬਣਿਆ। ਉਸ ਨੇ ਵੀ ਪ੍ਰਭਾਵਿਤ ਕੀਤਾ।
ਭਾਰਤੀ ਸਰਫਰ ਸੰਘ ਦੇ ਮੁਖੀ ਅਰੁਣ ਵਾਸੂ ਨੇ ਕਿਹਾ,‘‘ਇਹ ਇਤਿਹਾਸਕ ਦਿਨ ਦੇਖਣਾ ਬਹੁਤ ਖੁਸ਼ੀ ਦੀ ਗੱਲ ਹੈ ਜਦੋਂ ਭਾਰਤੀ ਸਰਫਿੰਗ ਨੇ ਆਗਾਮੀ ਏਸ਼ੀਆਈ ਖੇਡਾਂ ਲਈ ਕੋਟਾ ਹਾਸਲ ਕੀਤਾ ਹੈ। ਉਹ ਉਪਲੱਬਦੀ ਸਾਡੇ ਸਰਫਰ, ਕੋਚ ਤੇ ਸੰਘ ਦੀ ਸਾਲਾਂ ਦੀ ਸਖਤ ਮਿਹਨਤ ਤੇ ਦ੍ਰਿੜ੍ਹ ਸੰਕਲਪ ਦਾ ਸਬੂਤ ਹੈ।’’ ਮਹਿਲਾਵਾਂ ਦੇ ਵਰਗ ਵਿਚ ਭਾਰਤ ਦੀ ਸਰਫਰ ਕਮਾਲੀ ਮੂਰਤੀ ਤੇ ਸ਼ੁਗਰ ਬਨਾਰਸੇ ਨੇ ਇਸ ਏਸ਼ੀਆਈ ਸਰਫਿੰਗ ਚੈਂਪੀਅਨਸ਼ਿਪ ਵਿਚ ਹਿੱਸਾ ਲਿਆ ਸੀ ਪਰ ਪਹਿਲਾਂ ਹੀ ਬਾਹਰ ਹੋ ਗਈ।


Aarti dhillon

Content Editor

Related News