ਭਾਰਤ ਨੇ ਜਿੱਤੀ ਸੈਫ ਅੰਡਰ-17 ਚੈਂਪੀਅਨਸ਼ਿਪ
Thursday, Sep 15, 2022 - 01:42 AM (IST)
ਕੋਲੰਬੋ (ਯੂ. ਐੱਨ. ਆਈ.) : ਭਾਰਤ ਨੇ ਬੁੱਧਵਾਰ ਨੂੰ ਫਾਈਨਲ 'ਚ ਇਕਪਾਸੜ ਨੇਪਾਲ ਨੂੰ 4-0 ਨਾਲ ਹਰਾ ਕੇ ਦੱਖਣੀ ਏਸ਼ੀਆਈ ਫੁੱਟਬਾਲ ਸੰਘ (ਸੈਫ) ਅੰਡਰ-17 ਚੈਂਪੀਅਨਸ਼ਿਪ ਖਿਤਾਬ ਆਪਣੇ ਨਾਂ ਕਰ ਲਿਆ। ਭਾਰਤ ਨੇ ਲਗਾਤਾਰ ਦੂਜੀ ਵਾਰ ਇਹ ਖਿਤਾਬ ਜਿੱਤਿਆ, ਜਿਸ ਨੂੰ ਪਹਿਲਾਂ ਸੈਫ ਅੰਡਰ-15 ਚੈਂਪੀਅਨਸ਼ਿਪ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਬੌਬੀ ਸਿੰਘ, ਕੈਰੋ ਸਿੰਘ, ਕਪਤਾਨ ਵਨਲਾਲਪੇਕਾ ਗੁਇਟੇ ਤੇ ਅਮਨ ਨੇ ਭਾਰਤ ਲਈ 1-1 ਗੋਲ ਕੀਤਾ। ਨੇਪਾਲ ਨੇ ਗਰੁੱਪ ਲੀਗ 'ਚ ਭਾਰਤ ਨੂੰ 3-1 ਨਾਲ ਹਰਾਇਆ ਸੀ ਪਰ ਫਾਈਨਲ ਵਿਚ ਉਹ ਭਾਰਤ ਸਾਹਮਣੇ ਇਕ ਵੀ ਗੋਲ ਨਹੀਂ ਕਰ ਸਕਿਆ।
ਇਹ ਵੀ ਪੜ੍ਹੋ : BMW ਨੇ CM ਮਾਨ ਦੇ ਦਾਅਵੇ ਦਾ ਕੀਤਾ ਖੰਡਨ, ਕਿਹਾ- ਪੰਜਾਬ 'ਚ ਨਹੀਂ ਲੱਗੇਗਾ ਅਜੇ ਕੋਈ ਵੀ ਨਵਾਂ ਪਲਾਂਟ
