ਮਾਰੀਸ਼ਸ ਕ੍ਰਾਸਮਿੰਟਨ ਪ੍ਰਤੀਯੋਗਿਤਾ ''ਚ ਭਾਰਤ ਨੇ 3 ਤਮਗੇ ਜਿੱਤੇ
Thursday, Dec 06, 2018 - 04:33 AM (IST)

ਨਵੀਂ ਦਿੱਲੀ- ਟੈਨਿਸ ਅਤੇ ਬੈਡਮਿੰਟਨ ਦੇ ਸਾਂਝੇ ਮਿਕਸਡ ਨੂੰ ਲੈ ਕੇ ਤਿਆਰ ਕੀਤੀ ਗਈ ਨਵੀਂ ਖੇਡ ਕ੍ਰਾਸਮਿੰਟਨ ਵਿਚ ਪਹਿਲੀ ਵਾਰ ਵਿਦੇਸ਼ ਵਿਚ ਹਿੱਸਾ ਲੈਣ ਗਏ ਭਾਰਤੀ ਦਲ ਨੇ ਪ੍ਰਤੀਯੋਗਿਤਾ ਦੇ ਵੱਖ-ਵੱਖ ਵਰਗਾਂ ਵਿਚ 3 ਤਮਗੇ ਹਾਸਲ ਕੀਤੇ।
ਮਾਰੀਸ਼ਸ 'ਚ ਸਮਾਪਤ ਹੋਈ ਕ੍ਰਾਸਮਿੰਟਨ ਓਪਨ 2018 ਪ੍ਰਤੀਯੋਗਿਤਾ ਦੇ ਓਪਨ ਡਬਲ ਮੁਕਾਬਲੇ ਵਿਚ ਆਸ਼ੀਸ਼ ਚੌਧਰੀ ਨੇ ਮਾਰੀਸ਼ਸ ਦੇ ਸਾਥੀ ਖਿਡਾਰੀ ਦੇ ਨਾਲ ਕਾਂਸੀ ਤਮਗਾ ਹਾਸਲ ਕੀਤਾ। ਸਿੰਗਲ ਵਰਗ ਵਿਚ ਖਿਡਾਰੀ ਪਿਯੂਸ਼ ਕੁਮਾਰ ਸਿੰਘ ਨੇ ਮੈੱਨਜ਼ ਓਪਨ ਸਿੰਗਲ ਵਿਚ ਅਤੇ ਆਸ਼ੀਸ਼ ਚੌਧਰੀ ਨੇ ਅੰਡਰ-18 ਵਰਗ ਵਿਚ ਸਿੰਗਲ ਵਰਗ ਵਿਚ ਕਾਂਸੀ ਤਮਗੇ 'ਤੇ ਕਬਜ਼ਾ ਕੀਤਾ।