IND vs ENG 1st T20I : ਅਭਿਸ਼ੇਕ ਸ਼ਰਮਾ ਨੇ ਖੇਡੀ ਤੂਫਾਨੀ ਪਾਰੀ, 13 ਓਵਰਾਂ 'ਚ ਹੀ ਭਾਰਤ ਨੇ ਗੱਢ'ਤਾ ਜਿੱਤ ਦਾ ਝੰਡਾ

Wednesday, Jan 22, 2025 - 10:45 PM (IST)

IND vs ENG 1st T20I : ਅਭਿਸ਼ੇਕ ਸ਼ਰਮਾ ਨੇ ਖੇਡੀ ਤੂਫਾਨੀ ਪਾਰੀ, 13 ਓਵਰਾਂ 'ਚ ਹੀ ਭਾਰਤ ਨੇ ਗੱਢ'ਤਾ ਜਿੱਤ ਦਾ ਝੰਡਾ

ਸਪੋਰਟਸ ਡੈਸਕ- ਸੂਰਿਆਕੁਮਾਰ ਯਾਦਵ ਦੀ ਕਪਤਾਨੀ ਹੇਠ ਭਾਰਤੀ ਟੀਮ ਨੇ ਤਹਿਲਕਾ ਮਚਾ ਦਿੱਤਾ ਹੈ। ਇਸ ਨੇ ਇੰਗਲੈਂਡ ਖਿਲਾਫ 5 ਮੈਚਾਂ ਦੀ ਟੀ-20 ਲੜੀ ਦਾ ਪਹਿਲਾ ਮੈਚ 7 ਵਿਕਟਾਂ ਨਾਲ ਜਿੱਤ ਲਿਆ ਹੈ। ਮੈਚ ਵਿੱਚ ਇੰਗਲੈਂਡ ਨੇ 133 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸਨੂੰ ਭਾਰਤੀ ਟੀਮ ਨੇ ਸਿਰਫ਼ 12.5 ਓਵਰਾਂ ਵਿੱਚ ਹੀ ਪੂਰਾ ਕਰ ਲਿਆ। ਇਸ ਜਿੱਤ ਦੇ ਹੀਰੋ ਅਭਿਸ਼ੇਕ ਸ਼ਰਮਾ, ਅਰਸ਼ਦੀਪ ਸਿੰਘ ਅਤੇ ਵਰੁਣ ਚੱਕਰਵਰਤੀ ਸਨ।

ਇਹ ਵੀ ਪੜ੍ਹੋ- ਇਨ੍ਹਾਂ 5 ਭਾਰਤੀ ਖਿਡਾਰੀਆਂ ਦਾ ਚੈਂਪੀਅਨਜ਼ ਟਰਾਫੀ 2025 ਖੇਡਣ ਦਾ ਸੁਪਨਾ ਟੁੱਟਾ, ਨਹੀਂ ਮਿਲੀ ਟੀਮ 'ਚ ਜਗ੍ਹਾ

ਕੋਲਕਾਤਾ ਦੇ ਈਡਨ ਗਾਰਡਨ ਵਿੱਚ ਖੇਡੇ ਗਏ ਇਸ ਮੈਚ ਵਿੱਚ ਟੀਚੇ ਦਾ ਪਿੱਛਾ ਕਰਦੇ ਹੋਏ, ਭਾਰਤੀ ਟੀਮ ਨੇ ਧਮਾਕੇਦਾਰ ਸ਼ੁਰੂਆਤ ਕੀਤੀ। ਹਾਲਾਂਕਿ, ਸੰਜੂ ਸੈਮਸਨ 20 ਗੇਂਦਾਂ 'ਤੇ 26 ਦੌੜਾਂ ਬਣਾ ਕੇ ਆਊਟ ਹੋ ਗਏ। ਜਦੋਂ ਕਿ ਕਪਤਾਨ ਸੂਰਿਆਕੁਮਾਰ ਯਾਦਵ ਖਾਤਾ ਵੀ ਨਹੀਂ ਖੋਲ੍ਹ ਸਕੇ। ਇੱਕ ਸਮੇਂ ਭਾਰਤੀ ਟੀਮ ਨੇ 41 ਦੌੜਾਂ 'ਤੇ 2 ਵਿਕਟਾਂ ਗੁਆ ਦਿੱਤੀਆਂ ਸਨ।

ਅਭਿਸ਼ੇਕ ਨੇ 21 ਗੇਂਦਾਂ 'ਚ ਜੜਿਆਂ ਅਰਧ ਸੈਂਕੜਾ

ਫਿਰ ਅਭਿਸ਼ੇਕ ਨੇ ਜ਼ਿੰਮੇਵਾਰੀ ਸੰਭਾਲੀ ਅਤੇ ਸਿਰਫ਼ 21 ਗੇਂਦਾਂ ਵਿੱਚ ਇੱਕ ਤੂਫਾਨੀ ਅਰਧ ਸੈਂਕੜਾ ਜੜ ਦਿੱਤਾ। ਇਸ ਦੌਰਾਨ ਉਸਨੇ 6 ਛੱਕੇ ਅਤੇ 3 ਚੌਕੇ ਲਗਾਏ। ਆਪਣੀ ਪਾਰੀ ਦੇ ਦਮ 'ਤੇ ਅਭਿਸ਼ੇਕ ਨੇ ਭਾਰਤੀ ਟੀਮ ਨੂੰ 12.5 ਓਵਰਾਂ ਵਿੱਚ 7 ​​ਵਿਕਟਾਂ ਨਾਲ ਮੈਚ ਜਿੱਤਣ ਵਿੱਚ ਮਦਦ ਕੀਤੀ। ਇਸ ਤਰ੍ਹਾਂ ਭਾਰਤੀ ਟੀਮ ਨੇ ਲੜੀ ਵਿੱਚ 1-0 ਦੀ ਬੜ੍ਹਤ ਬਣਾ ਲਈ ਹੈ। ਹੁਣ ਅਗਲਾ ਯਾਨੀ ਦੂਜਾ ਮੈਚ 25 ਜਨਵਰੀ ਨੂੰ ਚੇਨਈ ਵਿੱਚ ਹੋਵੇਗਾ।

ਇਹ ਵੀ ਪੜ੍ਹੋ- ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਵਿਰਾਟ ਕੋਹਲੀ ਦਾ ਵੱਡਾ ਫੈਸਲਾ


author

Rakesh

Content Editor

Related News