ਭਾਰਤ ਨੇ ਵਿਸ਼ਵ ਤੀਰਅੰਦਾਜ਼ੀ ਯੂਥ ਚੈਂਪੀਅਨਸ਼ਿਪ ''ਚ ਸੋਨ ਤਮਗਾ ਜਿੱਤਿਆ

08/25/2019 3:09:24 AM

ਮੈਡ੍ਰਿਡ- ਭਾਰਤ ਨੇ ਸ਼ਨੀਵਾਰ ਨੂੰ ਇੱਥੇ ਵਿਸ਼ਵ ਤੀਰਅੰਦਾਜ਼ੀ ਯੂਥ ਚੈਂਪੀਅਨਸ਼ਿਪ ਦੀ ਮਿਕਸਡ ਜੂਨੀਅਰ ਟੀਮ ਪ੍ਰਤੀਯੋਗਿਤਾ ਵਿਚ ਸੋਨ ਤਮਗਾ ਹਾਸਲ ਕੀਤਾ। ਸੁਖਬੀਰ ਸਿੰਘ ਤੇ ਰਾਗਿਨੀ ਮਾਰਕੂ ਦੀ ਭਾਰਤੀ ਜੋੜੀ ਨੇ ਫਾਈਨਲ ਵਿਚ ਸਵਿਟਜ਼ਰਲੈਂਡ ਦੀ ਐਂਡ੍ਰਿਆ ਵਲਾਰੋ ਤੇ ਜੇਨੇ ਹੁੰਸਪਰਗਰ ਦੀ ਜੋੜੀ ਨੂੰ 152-147 ਨਾਲ ਹਰਾ ਕੇ ਟੂਰਨਾਮੈਂਟ ਦਾ ਆਪਣਾ ਦੂਜਾ ਤਮਗਾ ਹਾਸਲ ਕੀਤਾ। ਸੁਖਬੀਰ ਨੇ ਸ਼ੁੱਕਰਵਾਰ ਨੂੰ ਜੂਨੀਅਰ ਕੰਪਾਊਂਡ ਟੀਮ ਪ੍ਰਤੀਯੋਗਿਤਾ ਦਾ ਕਾਂਸੀ ਤਮਗਾ ਜਿੱਤਿਆ ਸੀ।


Gurdeep Singh

Content Editor

Related News