ਏਸ਼ੀਅਨ ਅੰਡਰ-14 ਨੇਸ਼ਨਸ ਕੱਪ ਸ਼ਤਰੰਜ ’ਚ ਭਾਰਤ ਬਣਿਆ ਚੈਂਪੀਅਨ

04/02/2021 11:14:38 PM

ਨਵੀਂ ਦਿੱਲੀ (ਨਿਕਲੇਸ਼ ਜੈਨ)- ਭਾਰਤੀ ਸ਼ਤਰੰਜ ਨੂੰ ਆਉਣ ਵਾਲੇ ਦਿਨਾਂ ’ਚ ਸ਼ਤਰੰਜ ਦਾ ਸਭ ਤੋਂ ਵੱਡਾ ਸੁਪਰ ਪਾਵਰ ਇਵੇਂ ਹੀ ਨਹੀਂ ਕਿਹਾ ਜਾਂਦਾ। ਭਾਰਤ ਦੇ ਅੰਡਰ-14 ਉਮਰ ਵਰਗ ਦੇ ਖਿਡਾਰੀਆਂ ਨੇ ਇਕ ਵਾਰ ਫਿਰ ਇਸ ਨੂੰ ਸਾਬਿਤ ਕੀਤਾ ਹੈ। ਵਿਸ਼ਵ ਸ਼ਤਰੰਜ ਸੰਘ ਅਤੇ ਏਸ਼ੀਅਨ ਸ਼ਤਰੰਜ ਸੰਘ ਵੱਲੋਂ ਆਯੋਜਿਤ ਏਸ਼ੀਅਨ ਨੇਸ਼ਨਸ ਕੱਪ ਅੰਡਰ-14 ’ਚ ਭਾਰਤ ਨੇ ਟੀਮ ਮੁਕਾਬਲੇ ’ਚ ਸੋਨ ਅਤੇ ਕਾਂਸੀ ਤਮਗੇ ’ਤੇ ਕਬਜ਼ਾ ਕੀਤਾ।

ਇਹ ਖ਼ਬਰ ਪੜ੍ਹੋ- SA vs PAK : ਬਾਬਰ ਦਾ ਪਹਿਲੇ ਵਨ ਡੇ 'ਚ ਸੈਂਕੜਾ, ਕੋਹਲੀ ਦਾ ਇਹ ਰਿਕਾਰਡ ਤੋੜਿਆ


ਭਾਰਤ ਦੀ ਏ ਟੀਮ ਨੇ ਸੋਨ ਅਤੇ ਬੀ ਟੀਮ ਨੇ ਕਾਂਸੀ ਤਮਗਾ ਹਾਸਲ ਕੀਤਾ। ਏਸ਼ੀਆ ਦੀਆਂ ਕੁੱਲ 32 ਟੀਮਾਂ ਨੇ ਇਸ ’ਚ ਹਿੱਸਾ ਲਿਆ। ਇਨਾਂ ’ਚ ਲੀਗ ਦੇ ਆਧਾਰ ’ਤੇ ਕੁੱਲ 9 ਰਾਊਂਡ ਖੇਡੇ ਗਏ। ਭਾਰਤ ਏ ਟੀਮ ਨੇ 7 ਜਿੱਤ, 1 ਹਾਰ ਅਤੇ 1 ਡਰਾਅ ਨਾਲ ਕੁੱਲ 15 ਅੰਕ ਬਣਾ ਕੇ ਖਿਤਾਬੀ ਜਿੱਤਿਆ। ਟੀਮ ਨੇ ਹਾਂਗਕਾਂਗ, ਮਲੇਸ਼ੀਆ, ਮੰਗੋਲੀਆ, ਕਜ਼ਾਕੀਸਤਾਨ, ਫਿਲੀਪਿੰਸ, ਈਰਾਨ ਅਤੇ ਇੰਡੋਨੇਸ਼ੀਆ ਵਰਗੀਆਂ ਟੀਮਾਂ ਨੂੰ ਹਰਾਇਆ ਜਦੋਂ ਕਿ ਇਕੋ-ਇਕ ਹਾਰ ਉਨ੍ਹਾਂ ਨੂੰ ਭਾਰਤੀ ਦੀ ਬੀ ਟੀਮ ਕੋਲੋਂ ਮਿਲੀ।

ਇਹ ਖ਼ਬਰ ਪੜ੍ਹੋ- NZ v BAN : ਸਾਊਥੀ ਦਾ ਵੱਡਾ ਕਾਰਨਾਮਾ, ਅਫਰੀਦੀ ਦੇ ਰਿਕਾਰਡ ਨੂੰ ਤੋੜ ਕੇ ਰਚਿਆ ਇਤਿਹਾਸ


ਭਾਰਤ ਦੀ ਬੀ ਟੀਮ ਨੇ 5 ਜਿੱਤ, 1 ਹਾਰ ਅਤੇ 3 ਡਰਾਅ ਨਾਲ ਕੁੱਲ 13 ਅੰਕਾਂ ਦੇ ਨਾਲ ਤੀਜਾ ਸਥਾਨ ਹਾਸਲ ਕੀਤਾ। ਟੀਮ ਨੂੰ ਇਕੋ-ਇਕ ਹਾਰ ਕਜ਼ਾਕੀਸਤਾਨ ਕੋਲੋਂ ਮਿਲੀ। 14 ਅੰਕਾਂ ਦੇ ਨਾਲ ਈਰਾਨ ਨੇ ਚਾਂਦੀ ਦਾ ਤਮਗਾ ਹਾਸਲ ਕੀਤਾ ਜਦਕਿ ਪਾਕਿਸਤਾਨ 9 ਮੈਚ ’ਚ 8 ਹਾਰ ਅਤੇ 1 ਡਰਾਅ ਨਾਲ ਆਖਰੀ 32ਵੇਂ ਸਥਾਨ ’ਤੇ ਰਿਹਾ।

ਇਹ ਖ਼ਬਰ ਪੜ੍ਹੋ- SA v PAK : ਪਾਕਿ ਨੇ ਪਹਿਲੇ ਵਨ ਡੇ ਮੈਚ 'ਚ ਦੱਖਣੀ ਅਫਰੀਕਾ ਨੂੰ 3 ਵਿਕਟਾਂ ਨਾਲ ਹਰਾਇਆ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News