ਵਿਸ਼ਵ ਸੀਨੀਅਰ ਬੈਡਮਿੰਟਨ ''ਚ ਭਾਰਤ ਨੇ ਜਿੱਤੇ 1 ਸੋਨ ਤੇ 2 ਚਾਂਦੀ ਤਮਗੇ
Wednesday, Aug 14, 2019 - 04:00 AM (IST)

ਨਵੀਂ ਦਿੱਲੀ- ਭਾਰਤ ਨੇ ਪੋਲੈਂਡ ਦੇ ਕਾਤੋਵਿਸ 'ਚ ਆਯੋਜਿਤ ਵਿਸ਼ਵ ਸੀਨੀਅਰ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਕ ਸੋਨ ਤੇ 2 ਚਾਂਦੀ ਤਮਗੇ ਜਿੱਤ ਲਏ। ਜਾਣਕਾਰੀ ਅਨਸਾਰ ਵਿਜੇ ਲੈਂਸੀ ਮੈਸਕਾਰੇਨਹਾਸ ਤੇ ਅਜੀਤ ਹਰੀ ਦਾਸ ਨੇ ਪੁਰਸ਼ਾਂ ਦੇ 40 ਸਾਲ ਤੋਂ ਵੱਧ ਉਮਰ ਦੇ ਡਬਲਜ਼ ਵਰਗ ਵਿਚ ਸੋਨ ਤਮਗਾ ਜਿੱਤਿਆ, ਜਦਕਿ 55 ਸਾਲ ਤੋਂ ਵੱਧ ਦੇ ਮਹਿਲਾ ਸਿੰਗਲਜ਼ ਵਿਚ ਮੰਜੁਸ਼ਾ ਸੁਧੀਰ ਸਹਸਤ੍ਰਬੁਧੇ ਤੇ 50 ਸਾਲ ਤੋਂ ਵੱਧ ਦੇ ਮਿਕਸਡ ਡਬਲਜ਼ ਵਿਚ ਪ੍ਰਭੂ ਨਾਇਕ ਨਾਇਡੂ ਕੋਨਾ ਤੇ ਸੁਜੈਨ ਵੇਂਗਲੇਟ ਨੂੰ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ।